For the best experience, open
https://m.punjabitribuneonline.com
on your mobile browser.
Advertisement

ਥਾਪਰ ਸਕੀਮ ਅਧੀਨ ਤਿਆਰ ਪ੍ਰਾਜੈਕਟ ਬਣਿਆ ਸਿਰਦਰਦੀ

11:01 AM Apr 01, 2024 IST
ਥਾਪਰ ਸਕੀਮ ਅਧੀਨ ਤਿਆਰ ਪ੍ਰਾਜੈਕਟ ਬਣਿਆ ਸਿਰਦਰਦੀ
ਛੱਪੜ ਕਾਰਨ ਗਲੀਆਂ ਵਿੱਚ ਭਰਿਆ ਪਾਣੀ।
Advertisement

ਜਸਵੀਰ ਸਿੰਘ ਭੁੱਲਰ
ਦੋਦਾ, 31 ਮਾਰਚ
ਇਸ ਪਿੰਡ ਦੇ ਵਿਚਾਰ ਸੰਘਣੀ ਅਬਾਦੀ ’ਚ ਬਣੇ ਛੱਪੜ ਵਿੱਚ ਕਰੀਬ 85 ਲੱਖ ਰੁਪਏ ਖਰਚ ਕੇ ਬਣਾਇਆ ਥਾਪਰ ਸਕੀਮ ਅਧੀਨ ਪ੍ਰਾਜੈਕਟ ਪਿੰਡ ਵਾਸੀਆਂ ਲਈ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ। ਫਿਲਟਰਾਂ ਦੇ ਦੁਆਲੇ ਬਣਾਈਆਂ ਪਗਡੰਡੀਆਂ ਅਤੇ ਪਾਣੀ ਸਟੋਰ ਕਰਨ ਵਾਲੇ ਟੈਂਕ ਦੇ ਕਿਨਾਰੇ ਵੀ ਪਹਿਲੇ ਹਲਕੇ ਮੀਂਹ ਕਾਰਨ ਧਸਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਉਤੇ ਮਾੜਾ ਮਟੀਰੀਅਲ ਲੱਗਣ ਦੇ ਦੋਸ਼ ਵੀ ਪਿਛਲੇ ਸਮੇਂ ਮੀਡੀਆ ਦੇ ਸ਼ਿੰਗਾਰ ਬਣ ਕੇ ਰਹੇ ਗਏ ਹਨ। ਇਸ ਪ੍ਰਾਜੈਕਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਵੱਲੋਂ ਕੁਝ ਹਫਤੇ ਪਹਿਲਾਂ ਕੀਤਾ ਗਿਆ ਹੈ, ਪਰ ਜਦੋਂ ਬੀਤੀ ਰਾਤ ਹਲਕੀ ਬਾਰਸ਼ ਹੋਈ ਤਾਂ ਇਸ ਪ੍ਰਾਜੈਕਟ ਵੱਲੋਂ ਘਰਾਂ ਦਾ ਪਾਣੀ ਨਾਮਾਤਰ ਖਿੱਚਣ ਕਾਰਨ ਇਸ ਕੋਲੋਂ ਲੰਘਦੇ ਚਾਰੇ ਰਸਤੇ ਪਾਣੀ ਨਾਲ ਭਰ ਗਏ। ਛੱਪੜ ਕੋਲ ਲੱਗੇ ਘਰੇਲੂ ਬਿਜਲੀ ਸਪਲਾਈ ਲਈ ਟਰਾਂਸਫਾਰਮਰ ਦੁਆਲੇ ਵੀ ਪਾਣੀ ਭਰ ਗਿਆ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਚੌਕ ਵਿੱਚ ਬਣਿਆ ਸਰਕਾਰੀ ਪ੍ਰਾਇਮਰੀ ਸਕੂਲ (ਮੁੱਖ) ਦੇ ਗੇਟ ਤੋਂ ਵੀ ਅੱਗੇ ਤੱਕ ਪਾਣੀ ਜਾ ਪੁੱਜਾ। ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਸਬੰਧੀ ਡੀਸੀ ਮੁਕਤਸਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਜਾਂਚ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×