For the best experience, open
https://m.punjabitribuneonline.com
on your mobile browser.
Advertisement

ਮਹਿਮਾ ਸਰਜਾ ਦੇ ਵਿਦਿਆਰਥੀਆਂ ਦਾ ਪ੍ਰਾਜੈਕਟ ਪੰਜਾਬ ’ਚੋਂ ਦੋਇਮ

10:32 AM Feb 05, 2024 IST
ਮਹਿਮਾ ਸਰਜਾ ਦੇ ਵਿਦਿਆਰਥੀਆਂ ਦਾ ਪ੍ਰਾਜੈਕਟ ਪੰਜਾਬ ’ਚੋਂ ਦੋਇਮ
ਮਹਿਮਾ ਸਰਜਾ ਸਕੂਲ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦੀ ਝਲਕ।
Advertisement

ਪੱਤਰ ਪ੍ਰੇਰਕ
ਬਠਿੰਡਾ, 4 ਫਰਵਰੀ
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵੱਲੋਂ ਰਿਆਤ ਬਹਾਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਚ 31ਵੀਂ ਸਟੇਟ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਕਰਵਾਈ ਗਈ ਜਿਸ ’ਚ ਪੰਜਾਬ ਭਰ ਦੇ 131 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਜੂਨੀਅਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੀਆਂ ਵਿਦਿਆਰਥਣ ਖੁਸ਼ਨੂਰ ਕੌਰ, ਨਵਦੀਪ ਕੌਰ ਤੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਦੁਆਰਾ ਤਿਆਰ ਪ੍ਰਾਜੈਕਟ ‘ਪੌਦਿਆਂ ਦੀ ਆਇਰਨ ਤੇ ਜਿੰਕ ਧਾਰਨ ਸਮਰੱਥਾ ਦਾ ਤੁਲਨਾਤਮਕ ਅਧਿਐਨ’ ਦੌਰਾਨ ਪੰਜਾਬ ਵਿੱਚੋਂ ਦੂਜਾ ਸਥਾਨ ’ਤੇ ਰਿਹਾ ਤੇ 31ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਲਈ ਚੁਣਿਆ ਗਿਆ। ਗੌਰਤਲਬ ਹੈ ਕਿ ਖੁਸ਼ਨੂਰ ਕੌਰ ਤੇ ਨਵਦੀਪ ਕੌਰ ਨੇ ਤਿੰਨ ਮਹੀਨੇ ਇਸ ਪ੍ਰਾਜੈਕਟ ਉੱਪਰ ਕੰਮ ਕੀਤਾ। ਇਸ ਮੌਕੇ ਰਾਹੁਲ ਚਾਬਾ ਐਡੀਸ਼ਨਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਡਾ. ਕੁਲਬੀਰ ਸਿੰਘ ਬਾਠ ਨੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਆਸ਼ੂ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

Advertisement
Author Image

Advertisement
Advertisement
×