ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਅੱਠ ਕੇਸ ਦਰਜ

08:52 AM Oct 22, 2024 IST
ਜਗਰਾਉਂ ਨੇੜਲੇ ਇੱਕ ਖੇਤ ’ਚ ਪਰਾਲੀ ਨੂੰ ਲਾਈ ਅੱਗ। -ਫੋਟੋ: ਸ਼ੇਤਰਾ

ਜਸਬੀਰ ਸ਼ੇਤਰਾ
ਜਗਰਾਉਂ, 21 ਅਕਤੂਬਰ
ਸਰਕਾਰ ਤੇ ਪ੍ਰਸ਼ਾਸਨ ਦੇ ਲੱਖ ਯਤਨਾਂ ਦੇ ਬਾਵਜੂਦ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੇ ਰੁਝਾਨ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਇੱਕੋ ਦਿਨ ’ਚ ਅੱਜ ਪਰਾਲੀ ਸਾੜਨ ਦੇ ਅੱਠ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚੋਂ ਸੱਤ ਕਿਸਾਨਾਂ ਦਾ ਤਾਂ ਕੋਈ ਪਤਾ ਟਿਕਾਣਾ ਹੀ ਨਹੀਂ ਜਦਕਿ ਸਿਰਫ ਇੱਕ ਮਾਮਲੇ ’ਚ ਪਿੰਡ ਭੰਮੀਪੁਰਾ ਦੇ ਕਿਸਾਨ ਦਾ ਨਾਂ ਹੈ। ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦਾ ਪਤਾ ਲੱਗਣ ’ਤੇ ਲੁਧਿਆਣਾ ਦਿਹਾਤੀ ਪੁਲੀਸ ਨੇ ਅੱਠ ਪਿੰਡਾਂ ’ਚ ਪਰਾਲੀ ਸਾੜਨ ਦੇ ਸਬੰਧ ’ਚ ਵੱਖ-ਵੱਖ ਥਾਣਿਆਂ ’ਚ ਪਰਚੇ ਦਰਜ ਕੀਤੇ ਹਨ। ਹੈਰਾਨੀਜਨਕ ਗੱਲ ਹੈ ਕਿ ਪੁਲੀਸ ਨੇ ਸੱਤ ਮਾਮਲਿਆਂ ’ਚ ਅਣਪਛਾਤੇ ਕਿਸਾਨਾਂ ਦਾ ਨਾਂ ਪਾਇਆ ਹੈ। ਪੁਲੀਸ ਨੇ ਜਿਹੜੇ ਪਿੰਡਾਂ ਦੇ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ, ਉਹ ਪਿੰਡ ਲੁਧਿਆਣਾ ਦਿਹਾਤੀ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਹਨ। ਵੇਰਵਿਆਂ ਮੁਤਾਬਕ ਇਨ੍ਹਾਂ ’ਚ ਪਿੰਡ ਕੰਨੀਆ ਹੁਸੈਨੀ ਤੋਂ ਇਲਾਵਾ ਰਾਏਕੋਟ ਨੇੜਲੇ ਪਿੰਡ ਤਲਵੰਡੀ ਰਾਏ, ਸੀਲੋਆਣੀ, ਰਛੀਨ ਤੇ ਧੂਰਕੋਟ ਸ਼ਾਮਲ ਹਨ। ਇਸੇ ਤਰ੍ਹਾਂ ਸੁਧਾਰ ਨੇੜਲੇ ਪਿੰਡ ਘੁਮਾਣ ਦੇ ਕਿਸਾਨ ਅਤੇ ਜਗਰਾਉਂ ਨੇੜਲੇ ਪਿੰਡ ਬਾਰਦੇਕੇ ਦੇ ਕਿਸਾਨ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਇਹ ਸੱਤੇ ਪਰਚੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਦਰਜ ਹੋਏ ਹਨ।
ਇਸ ਸਬੰਧ ’ਚ ਜਿਹੜਾ ਅੱਠਵਾਂ ਪਰਚਾ ਦਰਜ ਹੋਇਆ ਹੈ, ਉਹ ਨੇੜਲੇ ਪਿੰਡ ਭੰਮੀਪੁਰਾ ਦੇ ਇੱਕ ਕਿਸਾਨ ਖ਼ਿਲਾਫ਼ ਹੈ। ਇਸ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪਿੰਡ ਭੰਮੀਪੁਰਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੇਹੜਕਾ ਕਲੋਨੀ ਨਜ਼ਦੀਕੀ ਜ਼ਮੀਨ ’ਚ ਪਰਾਲੀ ਕੱਟਣ ਤੋਂ ਬਾਅਦ ਉਸ ਨੂੰ ਅੱਗ ਲਾਈ ਗਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਖਦੇਵ ਸਿੰਘ ਘਰ ਨਾ ਹੋਣ ਕਰਕੇ ਮਿਲਿਆ ਨਹੀਂ ਪਰ ਉਸਨੂੰ ਪਰਾਲੀ ਸਾੜਨ ਦੇ ਦੋਸ਼ ’ਚ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

Advertisement

ਕਿਸਾਨ ਜਥੇਬੰਦੀ ਵੱਲੋਂ ਸਖ਼ਤ ਤਾੜਨਾ

ਇੱਕੋ ਦਿਨ ’ਚ ਇਹ ਪਰਾਲੀ ਸਾੜਨ ਦੇ ਅੱਠ ਮਾਮਲੇ ਦਰਜ ਕੀਤੇ ਜਾਣ ਦੀ ਸੂਚਨਾ ਜਦੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਮਿਲੀ ਤਾਂ ਉਨ੍ਹਾਂ ਕਿਹਾ ਕਿ ਲੋਕ ਜ਼ਿਮਨੀ ਚੋਣਾਂ ’ਚ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਕਹਿ ਚੁੱਕਾ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਦੋ ਸੌ ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਜਾਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਸਰਕਾਰ ਨੇ ਪਰਾਲੀ ਖੇਤਾਂ ’ਚ ਵਾਹੁਣ ਵਾਲੀ ਮਸ਼ੀਨਰੀ ਸੁਸਾਇਟੀਆਂ ਵਿੱਚ ਉਪਲਬਧ ਕਰਵਾਉਣੀ ਸੀ ਪਰ ਉਹ ਬਹੁਤ ਘੱਟ ਮਾਤਰਾ ’ਚ ਆਈ ਹੈ। ਜਿਹੜੀ ਆਈ ਹੈ, ਉਹ ਬਹੁਤ ਮਾੜੀ ਹੈ।

Advertisement
Advertisement