ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ-ਕਸ਼ਮੀਰ ਵਿਚ ਪੋਲਿੰਗ ਦਾ ਅਮਲ ਪੁਰਅਮਨ ਢੰਗ ਨਾਲ ਜਾਰੀ

02:24 PM Sep 18, 2024 IST
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸਿਰਫ਼ ਔਰਤਾਂ ਲਈ ਬਣਾਏ ਗਏ ਪੋਲਿੰਗ ਸਟੇਸ਼ਨ ਉਤੇ ਵੋਟਾਂ ਪਾਉਣ ਪੁੱਜੀਆਂ ਹੋਈਆਂ ਮੁਟਿਆਰਾਂ ਆਪਣੀਆਂ ਵੋਟਰ ਪਰਚੀਆਂ ਦਿਖਾਉਂਦੀਆਂ ਹੋਈਆਂ। -ਫੋਟੋ: ਪੀਟੀਆਈ

ਜੰਮੂ, 18 ਸਤੰਬਰ
Elections in Jammu and Kashmir: ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਫ਼ਸਰ ਪੀਕੇ ਪੋਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪੋਲਿੰਗ ਦਾ ਅਮਲ ਪੁਰਮਅਨ ਢੰਗ ਨਾਲ ਜਾਰੀ ਹੈ, ਜਿਸ ਦੌਰਾਨ ਕਿਉਂਕਿ ਕੋਈ ਮਾੜੀ ਘਟਨਾ ਵਾਪਰਨ ਦੀ ਖ਼ਬਰ ਨਹੀਂ ਆਈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿਚ ਅੱਜ ਦੁਪਹਿਰ ਤਿੰਨ ਵਜੇ ਤਕ ਲਗਪਗ 50.65 ਫੀਸਦੀ ਵੋਟਾਂ ਪਈਆਂ। ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਕਿਹਾ ਕਿ ਪੋਲਿੰਗ ਸ਼ਾਂਤੀਪੂਰਵਕ ਚੱਲ ਰਹੀ ਹੈ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 60 ਫੀਸਦੀ ਤੋਂ ਵੱਧ ਵੋਟਾਂ ਪੈਣਗੀਆਂ।ਪੋਲ ਨੇ ਕਿਹਾ, ‘ਪੋਲਿੰਗ ਵੱਡੇ ਪੱਧਰ ’ਤੇ ਕਰਵਾਈ ਜਾ ਰਹੀ ਹੈ ਜਿਸ ਤਰ੍ਹਾਂ ਲੋਕ ਆ ਰਹੇ ਹਨ , ਉਸ ਤੋਂ ਵੱਧ ਵੋਟਾਂ ਪੈਣ ਦਾ ਸੰਕੇਤ ਮਿਲਦਾ ਹੈ। ਅਸੀਂ 60 ਫੀਸਦੀ ਤੋਂ ਵੱਧ ਪੋਲਿੰਗ ਦੀ ਉਮੀਦ ਕਰਦੇ ਹਾਂ। ਹੁਣ ਤੱਕ ਪੋਲਿੰਗ ਸ਼ਾਂਤੀਪੂਰਨ ਰਹੀ।

Advertisement

ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿਚ ਬੁੱਧਵਾਰ ਨੂੰ ਵੋਟਾਂ ਪਾਉਣ ਲਈ ਕਤਾਰ ਵਿਚ ਖੜ੍ਹੇ ਵੱਡੀ ਗਿਣਤੀ ਵੋਟਰ ਅਤੇ ਮੁਸਤੈਦੀ ਨਾਲ ਤਾਇਨਾਤ ਇਕ ਸੁਰੱਖਿਆ ਜਵਾਨ। -ਫੋਟੋ: ਰਾਇਟਰਜ਼

ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਪੋਲਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ। ਜਿਸ ਢੰਗ ਨਾਲ ਵੋਟਾਂ ਪੈ ਰਹੀਆਂ ਹਨ, ਉਸ ਤੋਂ ਭਾਰੀ ਪੋਲਿੰਗ ਹੋਣ ਦੀ ਉਮੀਦ ਹੈ। ਹਾਲੇ ਤੱਕ ਸਾਰਾ ਕੁਝ ਪੁਰਅਮਨ ਢੰਗ ਨਾਲ ਅਤੇ ਬਿਨਾਂ ਕਿਸੇ (ਮਾੜੀ) ਘਟਨਾ ਤੋਂ ਚੱਲ ਰਿਹਾ ਹੈ।’’
ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਵਜੇ ਤੱਕ ਕੁੱਲ ਮਿਲਾ ਕੇ 41.17 ਫ਼ੀਸਦੀ ਪੋਲਿੰਗ ਹੋਈ। ਕਸ਼ਮੀਰ ਵਾਦੀ ਦੇ 16 ਹਲਕਿਆਂ ਵਿਚੋਂ ਪਹਿਲਗਾਮ ਵਿਚ ਸਭ ਤੋਂ ਵੱਧ 47.68 ਅਤੇ ਤਰਾਲ ਵਿਚ ਸਭ ਤੋਂ ਘੱਟ 26.75 ਫ਼ੀਸਦੀ ਵੋਟਾਂ ਪਈਆਂ ਸਨ। ਸਮੁੱਚੇ ਹਲਕਿਆਂ ਵਿਚੋਂ ਦੇਖਿਆ ਜਾਵੇ ਤਾਂ ਬਾਅਦ ਦੁਪਹਿਰ 1 ਵਜੇ ਤੱਕ ਜੰਮੂ ਖ਼ਿੱਤੇ ਦੇ ਇੰਦਰਵਾਲ ਹਲਕੇ ਵਿਚ ਸਭ ਤੋਂ ਵੱਧ 60.01 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। -ਪੀਟੀਆਈ

Advertisement
Advertisement