ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੈਸਲੇ ਦੇ ਬੇਬੀ ਸੀਰੀਅਲ ਦੇ ਸੈਂਪਲ ਇਕੱਠੇ ਕਰਨ ਦੀ ਪ੍ਰਕਿਰਿਆ ਜਾਰੀ

07:45 AM Apr 26, 2024 IST

ਨਵੀਂ ਦਿੱਲੀ, 25 ਅਪਰੈਲ
ਫੂਡ ਸੇਫਟੀ ਰੈਗੂਲੇਟਰ ਐਫਐਸਐਸਏਆਈ ਨੇ ਵੀਰਵਾਰ ਨੂੰ ਕਿਹਾ ਕਿ ਉਸ ਵੱਲੋਂ ਦੇਸ਼ ਭਰ ’ਚ ਨੈਸਲੇ ਦੇ ਸੈਰੇਲੈਕ ਬੇਬੀ ਸੀਰੀਅਲ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਇਕ ਵਿਸ਼ਵ ਪੱਧਰੀ ਰਿਪੋਰਟ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕੰਪਨੀ ਵੱਲੋਂ ਉਤਪਾਦ ਵਿੱਚ ਉੱਚ ਖੰਡ ਸਮੱਗਰੀ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਮਗਰੋਂ ਸੈਂਪਲ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ (ਐਫਐਸਐਸਏਆਈ) ਦੇ ਸੀਈਓ ਜੀ. ਕਮਲਾ ਵਰਧਨ ਰਾਓ ਨੇ ਦੱਸਿਆ, ‘‘ਅਸੀਂ ਦੇਸ਼ ਭਰ ਤੋਂ ਨੈਸਲੇ ਦੇ ਸੈਰੇਲੈਕ ਬੇਬੀ ਸੀਰੀਅਲਜ਼ ਦੇ ਸੈਂਪਲ ਇਕੱਠੇ ਕਰ ਰਹੇ ਹਾਂ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ 15-20 ਦਿਨ ਲੱਗਣਗੇ।’’ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨੇੈਸਲੇ ਨੇ ਯੂਰਪ ਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤ, ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਉੱਚ ਚੀਨੀ ਸਮੱਗਰੀ ਵਾਲੇ ਬੇਬੀ ਉਤਪਾਦ ਵੇਚੇ ਹਨ। -ਪੀਟੀਆਈ

Advertisement

Advertisement
Advertisement