ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਰੋਧੀ ਧਿਰ ਦੇ ਰੌਲੇ-ਰੱਪੇ ’ਚ ਰਾਜ ਸਭਾ ਦੀ ਕਾਰਵਾਈ ਠੱਪ

07:31 AM Aug 11, 2023 IST

ਨਵੀਂ ਦਿੱਲੀ: ਮਨੀਪੁਰ ਹਿੰਸਾ ਦੇ ਮੁੱਦੇ ’ਤੇ ਨਵੇਂ ਨੇਮ ਤਹਿਤ ਚਰਚਾ ਕਰਾਉਣ ਲਈ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਮੰਗ ਦਰਮਿਆਨ ਰਾਜ ਸਭਾ ਦੀ ਕਾਰਵਾਈ ਅੱਜ ਦਿਨ ਭਰ ਲਈ ਉਠਾ ਦਿੱਤੀ ਗਈ। ਰੌਲੇ-ਰੱਪੇ ਦੌਰਾਨ ਹੀ ਸਦਨ ਨੇ ਫਾਰਮੇਸੀ ਸੋਧ ਬਿੱਲ, 2023 ਪਾਸ ਕਰ ਦਿੱਤਾ। ਸਦਨ ਦੀ ਕਾਰਵਾਈ ਅੱਜ ਸਵੇਰੇ ਮੁਲਤਵੀ ਹੋਣ ਮਗਰੋਂ ਜਦੋਂ ਦੁਪਹਿਰ ਦੋ ਵਜੇ ਮੁੜ ਜੁੜੀ ਤਾ ਚੇਅਰਮੈਨ ਜਗਦੀਪ ਧਨਖੜ ਨੇ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਵੱਖਰੇ ਨੇਮ ਤਹਿਤ ਚਰਚਾ ਕਰਾਉਣ ਲਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਧਿਰਾਂ ਦੇ ਮੈਂਬਰਾਂ ਨੇ ਕੁਝ ਸਮੇਂ ਲਈ ਸ਼ੇਰੋ-ਸ਼ਾਇਰੀ ਕਰਦਿਆਂ ਆਪਣੇ ਆਪਣੇ ਵਿਚਾਰ ਰੱਖੇ ਪਰ ਕੋਈ ਹੱਲ ਨਾ ਨਿਕਲ ਸਕਿਆ। ਮਿਜ਼ੋਰਮ ਤੋਂ ਸਦਨ ਮੈਂਬਰ ਨੇ ਕਿਹਾ ਕਿ ਉਨ੍ਹਾਂ ਸਮੇਤ ਹੋਰ ਆਦਿਵਾਸੀ ਬ੍ਰਿਟਿਸ਼ ਕਾਲ ਤੋਂ ਪਹਿਲਾਂ ਹੀ ਭਾਰਤ ’ਚ ਰਹਿ ਰਹੇ ਹਨ ਅਤੇ ਉਹ ਮਿਆਂਮਾਰ ਤੋਂ ਨਹੀਂ ਆਏ ਹਨ। -ਪੀਟੀਆਈ

Advertisement

Advertisement
Advertisement