ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ’ਤੇ ਪੈਚ ਲਾ ਕੇ ਰਾਹਗੀਰਾਂ ਦੀ ਸਮੱਸਿਆ ਹੱਲ ਕੀਤੀ

11:00 AM May 24, 2024 IST
ਸੜਕ ’ਤੇ ਪੈਚ ਲਾਉਂਦੇ ਹੋਏ ਸਮਾਜ ਸੇਵੀ ਹਰਮਿੰਦਰ ਸਿੰਘ ਯੂਐੱਸਏ ਤੇ ਹੋਰ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 23 ਮਈ
ਸਮਾਜ ਸੇਵੀ ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਯੂਐੱਸਏ ਵੱਲੋਂ ਗਰੀਬ ਲੜਕੀਆਂ ਦੇ ਵਿਆਹਾਂ ਤੇ ਪੜ੍ਹਾਈ ਕਰਵਾਉਣ ਵਿਚ ਮਦਦ ਕਰਨ, ਸਿਹ ਕੈਂਪ ਲਗਾਉਣ ਅਤੇ ਸੜਕਾਂ ’ਤੇ ਪਏ ਟੋਇਆਂ ਨੂੰ ਪੂਰਨ ਲਈ ਇੰਟਰਲਾਕਿੰਗ ਟਾਇਲਾਂ ਅਤੇ ਪ੍ਰੀਮਿਕਸ ਪਾ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਫਤਿਹਪੁਰ ਲਾਗੇ ਖੰਨਾ ਮਾਲੇਰਕੋਟਲਾ ਰੋਡ ’ਤੇ ਸ਼ਮਸ਼ਾਨਘਾਟ ਲਾਗੇ ਪਏ ਟੋਇਆਂ ਨੂੰ ਅੱਜ ਪ੍ਰੀਮਿਕਸ ਤੇ ਟਾਇਲਾਂ ਲਗਾ ਕੇ ਪੂਰਿਆ ਗਿਆ ਕਿਉਂਕਿ ਇੱਥੇ ਸੜਕ ’ਤੇ ਡੂੰਘੇ ਟੋਏ ਪਏ ਹੋਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਸਰਪੰਚ ਹਰਮਿੰਦਰ ਸਿੰਘ ਨੇ ਕਿਹਾ ਕਿ ਮੇਨ ਸੜਕ ਤੇ ਨਸਰਾਲੀ ਪੈਟਰੋਲ ਪੰਪ ਲਾਗੇ ਅਤੇ ਫਤਿਹਪੁਰ ਲਾਗੇ ਪਏ ਟੋਇਆਂ ਕਾਰਨ ਵਾਹਨ ਲਘਾਉਣ ਸਮੇਂ ਭਾਰੀ ਮੁਸ਼ਕਿਲ ਆਉਂਦੀ ਸੀ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੜਕ ਦਾ ਕੰਮ ਕਰਵਾਇਆ ਗਿਆ ਹੈ। ਇਸ ਮੌਕੇ ਬਾਈ ਗੁਰਮੇਲ ਸਿੰਘ, ਨੰਬਰਦਾਰ ਰਣਧੀਰ ਸਿੰਘ, ਗੁਰਜੀਤ ਸਿੰਘ ਗਰੇਵਾਲ, ਰਾਜਦੀਪ ਸਿੰਘ ਬੈਨੀਪਾਲ, ਪ੍ਰਗਟ ਸਿੰਘ ਢਿੱਲੋਂ ਹਾਜ਼ਰ ਸਨ।

Advertisement

Advertisement
Advertisement