For the best experience, open
https://m.punjabitribuneonline.com
on your mobile browser.
Advertisement

ਅਨਾਜ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਦੀ ਸਮੱਸਿਆ ਬਰਕਰਾਰ

08:52 AM Oct 21, 2023 IST
ਅਨਾਜ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਦੀ ਸਮੱਸਿਆ ਬਰਕਰਾਰ
ਮਾਨਸਾ ਦੀ ਅਨਾਜ ਮੰਡੀ ’ਚ ਚੁਕਾਈ ਨਾ ਹੋਣ ਕਾਰਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 20 ਅਕਤੂਬਰ
ਹੁਣ ਮਾਲਵਾ ਖੇਤਰ ਦੀਆਂ ਸੈਂਕੜੇ ਅਨਾਜ ਮੰਡੀਆਂ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਰਕੇ ਜਿਣਸ ਦੀ ਤੁਲਾਈ ਦੀ ਸਮੱਸਿਆ ਆਉਣ ਲੱਗ ਪਈ ਹੈ। ਵਾਢੀ ਦਾ ਜ਼ੋਰ ਹੋਣ ਕਾਰਨ ਕਿਸਾਨ ਪੱਕੇ ਫੜਾਂ ਦੀ ਥਾਂ ਮਜਬੂਰ ਹੋ ਕੇ ਕੱਚੀਆਂ ਥਾਵਾਂ ਉੱਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ ਅਤੇ ਕਈ ਮੰਡੀਆਂ ਵਿੱਚ ਝੋਨਾ ਤੋਲਣ ਲਈ ਕਿਸਾਨ ਛੇ-ਛੇ ਦਿਨਾਂ ਤੋਂ ਬੈਠੇ ਹਨ। ਅਨੇਕਾਂ ਕੇਂਦਰਾਂ ਵਿੱਚ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਬਾਰਦਾਨੇ ਦੀ ਕਮੀ ਵੀ ਰੜਕਣ ਲੱਗੀ ਹੈ।
ਸਰਕਾਰੀ ਤੌਰ ’ਤੇ ਮਿਲੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਵਿਚਲੀਆਂ 117 ਅਨਾਜ ਮੰਡੀਆਂ ਵਿੱਚ ਅੱਜ ਸ਼ਾਮ ਤੱਕ ਸੈਂਕੜੇ ਟਰਾਲੀਆਂ ’ਚ ਝੋਨਾ ਵਿਕਣ ਲਈ ਪੁੱਜ ਚੁੱਕਾ ਹੈ, ਜਿਸ ਵਿਚੋਂ ਕੁੱਝ ਫੀਸਦੀ ਫ਼ਸਲ ਖਰੀਦ ਲਈ ਗਈ ਹੈ, ਪਰ ਇਨ੍ਹਾਂ ਵਿੱਚੋਂ ਅਨੇਕਾਂ ਖਰੀਦ ਕੇਂਦਰਾਂ ’ਚੋਂ ਲਿਫਟਿੰਗ ਹੋਣ ਵੰਨੀਓਂ ਪਈ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਭ ਤੋਂ ਵੱਡਾ ਬੋਝ ਇਸ ਵੇਲੇ ਲਿਫਟਿੰਗ ਨਾ ਹੋਣ ਦਾ ਪਿਆ ਹੋਇਆ ਹੈ।
ਉੱਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਦੀ ਭਾਰੀ ਤਕਲੀਫ਼ ਖੜ੍ਹੀ ਹੋ ਗਈ ਹੈ। ਡੀਸੀ ਪਰਮਵੀਰ ਸਿੰਘ ਨੇ ਲਿਫਟਿੰਗ ਦੀ ਸਮੱਸਿਆ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਸਰਕਾਰੀ ਬੰਦੋਬਸਤ ਕਰਨ ਦੇ ਉਪਰਾਲੇ ਹੋਣ ਲੱਗੇ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ’ਚ ਕਈ ਧਿਰਾਂ ਦੀ ਸਖ਼ਤੀ ਨਾਲ ਡਿਊਟੀ ਲਗਾਈ ਗਈ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਸ਼ੈਲਰਾਂ ਵਾਲੇ ਝੋਨਾ ਲਵਾਉਣ ਲਈ ਪ੍ਰਸ਼ਾਸਨ ਨੇ ਰਾਜ਼ੀ ਕਰ ਲਏ ਹਨ, ਪਰ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਹੋਰਨਾਂ ਆਗੂਆਂ ਦੇ ਜ਼ੋਰ ਨਾਲ ਦਬਾਅ ਵਿੱਚ ਆਏ ਹੋਏ ਹਨ। ਬੀਤੀ ਕੱਲ੍ਹ ਅਜਿਹੀ ਉਲਝਣ ਤਾਣੀ ਕਾਰਨ ਹੀ ਸ਼ੈਲਰ ਮਾਲਕ ਐਸੋਸੀਏਸ਼ਨ ਨੂੰ ਟਰੱਕਾਂ ਅੱਗੇ ਧਰਨਾ ਦੇਣਾ ਪਿਆ ਅਤੇ ਬਾਅਦ ਵਿੱਚ ਧਰਨਾਕਾਰੀਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਅੱਜ ਵੀ ਕਈ ਥਾਵਾਂ ’ਤੇ ਅਜਿਹੇ ਆਸਾਰ ਬਣਦੇ-ਬਣਦੇ ਟਲੇ।

Advertisement

ਮੰਡੀਆਂ ’ਚ ਨਹੀਂ ਪੈਰ ਧਰਨ ਦੀ ਥਾਂ: ਭੈਣੀਬਾਘਾ

ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਪਿੱਛੋਂ ਹੁਣ ਖਿੱਤੇ ਵਿੱਚ ਵਾਢੀ ਦਾ ਜ਼ੋਰ ਪੈਣ ਨਾਲ ਕਿਸਾਨ ਫਟਾਫਟ ਝੋਨੇ ਨੂੰ ਘਰਾਂ ਵਿੱਚ ਰੱਖਣ ਦੀ ਥਾਂ ਸਿੱਧੀ ਮੰਡੀਆਂ ਵਿਚ ਲਿਆਉਣ ਲੱਗ ਪਏ ਹਨ, ਜਿਸ ਕਰਕੇ ਮੰਡੀਆਂ ’ਚੋਂ ਝੋਨੇ ਢਾਹੁਣ ਵਾਲੇ ਵਾਹਨਾਂ ਦੀ ਘਾਟ ਕਾਰਨ ਸਹੀ ਸਮੇਂ ਮੰਡੀਆਂ ’ਚੋਂ ਲਿਫਟਿੰਗ ਨਾ ਹੋਣ ਕਰਕੇ ਹੀ ਮੰਡੀਆਂ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਰਹੀ ਹੈ।

Advertisement

Advertisement
Author Image

sukhwinder singh

View all posts

Advertisement