ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਸਤੂਆਣਾ ਸਾਹਬਿ ਮੈਡੀਕਲ ਕਾਲਜ ਦਾ ਮਸਲਾ ਗੋਲਡੀ ਹੱਲ ਕਰਵਾਏ: ਬਡਬਰ

08:35 AM Jul 14, 2023 IST
featuredImage featuredImage
ਮਸਤੂਆਣਾ ਸਾਹਿਬ ਵਿੱਚ ਬੱਸ ਸਟੈਂਡ ਕੋਲ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ। -ਫੋਟੋ: ਸੱਤੀ

ਪੱਤਰ ਪ੍ਰੇਰਕ
ਮਸਤੂਆਣਾ ਸਾਹਬਿ, 13 ਜੁਲਾਈ
ਮਸਤੂਆਣਾ ਸਾਹਬਿ ਵਿੱਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਖਤਮ ਕਰਨ ਲਈ ਮਸਤੂਆਣਾ ਸਾਹਬਿ ਦੇ ਬੱਸ ਸਟੈਂਡ ’ਤੇ ਲੱਗੇ ਧਰਨੇ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੇ ਸੂਬਾ ਕਮੇਟੀ ਮੈਂਬਰ ਸਾਹਬਿ ਸਿੰਘ ਬਡਬਰ ਨੇ ਅਕਾਲੀ ਆਗੂ ਵਨਿਰਜੀਤ ਸਿੰਘ ਗੋਲਡੀ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਗੋਲਡੀ ਨੂੰ ਆਪਣੇ ਵਾਅਦੇ ਉੱਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੋਲਡੀ ਦਾ ਇਹ ਕਹਿਣਾ ਕਿ ਸਰਕਾਰ, ਸਰਕਾਰੀ ਜ਼ਮੀਨ ਉੱਤੇ ਮੈਡੀਕਲ ਕਾਲਜ ਕਿਉਂ ਨਹੀਂ ਬਣਾਉਂਦੀ ਹੈ, ਇਹ ਕਹਿਣ ਦੇ ਬਰਾਬਰ ਹੈ ਕਿ ਗੁਰਦੁਆਰਾ ਅੰਗੀਠਾ ਸਾਹਬਿ ਵੱਲੋਂ ਦਾਨ ਵਜੋਂ ਦਿੱਤੀ 25 ਏਕੜ ਜ਼ਮੀਨ ਉੱਤੇ ਸਰਕਾਰੀ ਕਾਲਜ ਬਣਾਉਣਾ ਗ਼ਲਤ ਹੈ। ਬੁਲਾਰਿਆਂ ਨੇ ਕਿਹਾ ਕਿ ਗੋਲਡੀ ਇਸ ਗੱਲ ਨੂੰ ਸਮਝ ਲੈਣ ਕਿ ਜ਼ਮੀਨ ਦੀ ਪੰਜਾਬ ਸਰਕਾਰ ਦੇ ਨਾਮ ’ਤੇ ਰਜਿਸਟਰੀ ਅਤੇ ਇੰਤਕਾਲ ਹੋ ਚੁੱਕਾ ਹੈ। ਧਰਨੇ ਵਿੱਚ ਬਲਦੇਵ ਸਿੰਘ ਬੱਗੂਆਣਾ, ਰਾਜਿੰਦਰ ਸਿੰਘ ਲਿੱਦੜਾਂ, ਜਸਦੀਪ ਸਿੰਘ ਬਹਾਦਰਪੁਰ, ਗੁਰਪਿਆਰ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ।

Advertisement

ਧਰਨੇ ਵਿੱਚ ਬੋਲੇ ਲਫ਼ਜ਼ਾਂ ’ਤੇ ਅੱਜ ਵੀ ਕਾਇਮ ਹਾਂ: ਗੋਲਡੀ
ਸ਼ੋ੍ਮਣੀ ਅਕਾਲੀ ਦਲ ਦੇ ਆਗੂ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਵਨਿਰਜੀਤ ਸਿੰਘ ਗੋਲਡੀ ਨੇ ਮੈਡੀਕਲ ਕਾਲਜ ਦੇ ਮਸਲੇ ਨੂੰ ਲੈ ਕੇ ਧਰਨਾਕਾਰੀਆਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਹੀ ਨਹੀਂ ਤਾਂ ਫਿਰ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਧਰਨਾ ਕਿਉਂ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਮੈਡੀਕਲ ਕਾਲਜ ਦੇ ਮਸਲੇ ਨੂੰ ਹੱਲ ਕਰਨ ਲਈ ਧਰਨੇ ਵਿੱਚ ਬੋਲੇ ਲਫ਼ਜ਼ਾਂ ’ਤੇ ਅੱਜ ਵੀ ਕਾਇਮ ਹਨ ਅਤੇ ਇਸ ਸੰਘਰਸ਼ ਵਿੱਚ ਉਹ ਸੰਗਤ ਦੇ ਨਾਲ ਹਨ ਪਰ ਸ਼੍ਰੋਮਣੀ ਕਮੇਟੀ ਸਿੱਖ ਸੰਗਤ ਦੀ ਬਣਾਈ ਹੋਈ ਹੈ ਅਤੇ ਇਸ ਦੇ ਹੱਕ ਹਕੂਕ ਅਤੇ ਮਰਿਆਦਾ ਨੂੰ ਬਰਕਰਾਰ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ।

Advertisement
Advertisement
Tags :
ਸਾਹਬਿ:ਕਰਵਾਏਕਾਲਜਗੋਲਡੀਬਡਬਰਮਸਤੂਆਣਾਮਸਲਾਮੈਡੀਕਲ