ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੂਲੋਵਾਲ ਖਰੀਦ ਕੇਂਦਰ ’ਚ ਲਿਫ਼ਟਿੰਗ ਦੀ ਸਮੱਸਿਆ ਬਰਕਰਾਰ

07:04 AM May 06, 2024 IST

ਪੱਤਰ ਪ੍ਰੇਰਕ
ਸ਼ੇਰਪੁਰ, 5 ਮਈ
ਮੂਲੋਵਾਲ ਦੇ ਖਰੀਦ ਕੇਂਦਰ ਵਿੱਚੋਂ ਲਿਫ਼ਟਿੰਗ ਨਾ ਹੋਣ ਦੀ ਸਮੱਸਿਆ ਜਾਰੀ ਹੈ ਅਤੇ ਅੱਜ ਨੱਕੋ-ਨੱਕ ਭਰੀ ਮੰਡੀ ‘ਚੋ ਕਣਕ ਦੀਆਂ ਬੋਰੀਆਂ ਦੀ ਢੋਆ-ਢੁਆਈ ਲਈ ਇੱਕ ਵੀ ਗੱਡੀ ਨਾ ਪਹੁੰਚਣ ਕਾਰਨ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਯਾਦ ਰਹੇ ਕਿ ਮੰਡੀ ਦੇ ਮਜ਼ਦੂਰ ਪਿਛਲੇ ਦਿਨਾਂ ਤੋਂ ਲਿਫ਼ਟਿੰਗ ਮਾਮਲੇ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ। ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਲਿਫ਼ਟਿੰਗ ਨਾ ਹੋਣ ਕਾਰਨ ਉਹ ਵਿਹਲੇ ਬੈਠਣ ਲਈ ਮਜਬੂਰ ਹਨ। ਉਧਰ ਇੰਸਪੈਕਟਰ ਵਿਕਾਸ ਜਿੰਦਲ ਨੇ ਕਿਹਾ ਕਿ 6 ਮਈ ਲਈ ਤਕਰੀਬਨ 10 ਗੱਡੀਆਂ ਮੂਲੋਵਾਲ ਲਈ ਕੱਟੀਆਂ ਹਨ ਅਤੇ ਸਬੰਧਤ ਠੇਕੇਦਾਰ ਨੂੰ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਤੇ ਲੇਬਰ ਵਧਾਉਣ ਲਈ ਲਿਖਤੀ ਨੋਟਿਸ ਦੇ ਕੇ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਗੁਦਾਮਾਂ ਵਿੱਚ ਬੋਰੀਆਂ ਲਾਹੁਣ ਵਾਲੀ ਲੇਬਰ ਦੀ ਘਾਟ ਕਾਰਨ ਪਹਿਲਾਂ ਭਰੀਆਂ ਗੱਡੀਆਂ ਖਾਲੀ ਹੋਣ ’ਚ ਸਮਾਂ ਲੱਗ ਰਿਹਾ ਹੈ ਉਂਜ ਮਜ਼ਦੂਰਾਂ ਵੱਲੋਂ ਮਸਲੇ ਦੇ ਹੱਲ ਦੀ ਦਿੱਤੀ ਤਜਵੀਜ਼ ’ਤੇ ਗਹਿਰਾਈ ਨਾਲ ਵਿਚਾਰ ਵਟਾਂਦਰਾ ਕਰਕੇ ਲੋੜੀਂਦੇ ਕਦਮ ਉਠਾਉਣ ਦਾ ਵਾਅਦਾ ਕੀਤਾ।

Advertisement

Advertisement
Advertisement