ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੋਟਿੰਗ ਮਸ਼ੀਨਾਂ ਸਹੀ ਕ੍ਰਮ ’ਚ ਨਾ ਰੱਖਣ ਕਾਰਨ ਆਈ ਦਿੱਕਤ

11:18 AM Jun 02, 2024 IST

ਕਾਦੀਆਂ (ਮਕਬੂਲ ਅਹਿਮਦ): ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਬੂਥ ਨੰਬਰ 154 ਵਿੱਚ ਈਵੀਐੱਮ ਮਸ਼ੀਨਾਂ ਕ੍ਰਮਵਾਰ ਨਾ ਰੱਖਣ ਕਾਰਨ ਦਿੱਕਤਾਂ ਆਈਆਂ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨੋਟਿਸ ਵਿੱਚ ਇਹ ਗੱਲ ਲਿਆਂਦੀ ਗਈ ਕਿ ਸਿੱਖ ਨੈਸ਼ਨਲ ਕਾਲਜ ਦੇ ਬੂਥ ਨੰਬਰ 154 ਵਿੱਚ ਮਸ਼ੀਨਾਂ ਕ੍ਰਮਵਾਰ ਨਹੀਂ ਰੱਖੀਆਂ ਗਈਆਂ ਹਨ। ਜਾਣਕਾਰੀ ਮੁਤਾਬਕ 1 ਅਤੇ 2 ਦੇ ਕ੍ਰਮ ਅਨੁਸਾਰ ਈ ਵੀ ਐੱਮ ਮਸ਼ੀਨ ਰੱਖੀ ਜਾਣੀ ਚਾਹੀਦੀ ਸੀ, ਪਰ ਇਹ 2-1 ਕ੍ਰਮ ਨਾਲ ਰੱਖਿਆਂ ਗਈਆਂ ਹਨ ਜਿਸ ਕਾਰਨ ਵੋਟਰਾਂ ਨੂੰ ਵੱਡੀ ਗ਼ਲਤੀ ਲੱਗ ਰਹੀ ਸੀ ਅਤੇ ਦੂਜੇ ਉਮੀਦਵਾਰਾਂ ਨੂੰ ਵੋਟਾਂ ਪੈਣ ਦਾ ਖ਼ਦਸ਼ਾ ਸੀ। ਰੌਸ਼ਨੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਵੋਟਰਾਂ ਨੂੰ ਆਪਣੇ ਮਨਪਸੰਦ ਉਮੀਦਵਾਰ ਦਾ ਚੋਣ ਨਿਸ਼ਾਨ ਦੇਖਣ ਵਿੱਚ ਦਿੱਕਤ ਆ ਰਹੀ ਸੀ। ਸ੍ਰੀ ਬਾਜਵਾ ਨੇ ਬੂਥ 154 ’ਤੇ ਜਾ ਕੇ ਚੋਣ ਅਮਲੇ ਨਾਲ ਇਸ ਮਸਲੇ ’ਤੇ ਗੱਲ ਕੀਤੀ। ਉਨ੍ਹਾਂ ਵੋਟਰਾਂ ਤੋਂ ਮਿਲੀ ਸ਼ਿਕਾਇਤ ਨੂੰ ਦਰੁੱਸਤ ਪਾਇਆ ਅਤੇ ਤੁਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਨਾਲ ਫੋਨ ’ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਹੀ ਈਵੀਐੱਮ ਮਸ਼ੀਨਾਂ ਨੂੰ ਕ੍ਰਮਵਾਰ 1 ਅਤੇ 2 ਸਥਾਨ ’ਤੇ ਰੱਖ ਦਿੱਤਾ ਗਿਆ। ਡੀਸੀ ਨੇ ਤੁਰੰਤ ਰੌਸ਼ਨੀ ਦਾ ਪ੍ਰਬੰਧ ਕੀਤੇ ਜਾਣ ਦੇ ਹੁਕਮ ਵੀ ਦਿੱਤੇ।

Advertisement

Advertisement
Advertisement