For the best experience, open
https://m.punjabitribuneonline.com
on your mobile browser.
Advertisement

ਮਾਲਦੀਪ ਦੇ ਰਾਸ਼ਟਰਪਤੀ ਦੀ ਚੀਨ ਸਮਰਥਕ ਪਾਰਟੀ ਨੂੰ ਸੰਸਦੀ ਚੋਣਾਂ ’ਚ ਭਾਰੀ ਬਹੁਮਤ ਮਿਲਿਆ

12:04 PM Apr 22, 2024 IST
ਮਾਲਦੀਪ ਦੇ ਰਾਸ਼ਟਰਪਤੀ ਦੀ ਚੀਨ ਸਮਰਥਕ ਪਾਰਟੀ ਨੂੰ ਸੰਸਦੀ ਚੋਣਾਂ ’ਚ ਭਾਰੀ ਬਹੁਮਤ ਮਿਲਿਆ
Advertisement

ਮਾਲੇ, 22 ਅਪਰੈਲ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ 70 ਸੀਟਾਂ ਜਿੱਤ ਕੇ ‘ਭਾਰੀ ਬਹੁਮਤ’ ਹਾਸਲ ਕਰ ਲਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਆਏ ਮੁੱਢਲੇ ਨਤੀਜਿਆਂ ਤੋਂ ਮਿਲੀ ਹੈ। ਇਸ ਚੋਣ ਨੂੰ ਦੇਸ਼ ਦੇ ਰਾਸ਼ਟਰਪਤੀ ਮੁਈਜ਼ੂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀਆਂ ਨੀਤੀਆਂ 'ਤੇ ਭਾਰਤ ਅਤੇ ਚੀਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ, ਜੋ ਮਾਲਦੀਵ ਵਿੱਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁਈਜ਼ੂ ਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ (ਪੀਐੱਨਸੀ) ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ 20ਵੀਂ ‘ਪੀਪਲਜ਼ ਮਜਲਿਸ’ (ਸੰਸਦ) ਵਿੱਚ 93 ਵਿੱਚੋਂ 70 ਸੀਟਾਂ ਜਿੱਤੀਆਂ ਅਤੇ ਇਸ ਦੇ ਗੱਠਜੋੜ ਸਹਿਯੋਗੀ ਮਾਲਦੀਵ ਨੈਸ਼ਨਲ ਪਾਰਟੀ (ਐੱਮਐੱਨਪੀ) ਅਤੇ ਮਾਲਦੀਵ ਡਿਵੈਲਪਮੈਂਟ ਅਲਾਇੰਸ (ਐੱਮਡੀਏ) ਨੇ ਕ੍ਰਮਵਾਰ ਇਕ ਤੇ ਦੋ ਸੀਟਾਂ ਜਿੱਤੀਆਂ। ਇਸ ਨਾਲ ਪੀਐੱਨਸੀ ਨੂੰ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਮਿਲ ਗਈ ਹੈ।

Advertisement

Advertisement
Author Image

Advertisement
Advertisement
×