ਕੈਦੀ ਅਦਾਲਤ ’ਚੋਂ ਹੱਥਕੜੀ ਛੁਡਵਾ ਕੇ ਫ਼ਰਾਰ
08:21 PM Jun 23, 2023 IST
ਪੱਤਰ ਪ੍ਰੇਰਕ
Advertisement
ਮਾਨਸਾ, 9 ਜੂਨ
ਇੱਥੇ ਅਦਾਲਤ ‘ਚੋਂ ਕੈਦੀ ਹੱਥਕੜੀ ਛੁਡਵਾ ਕੇ ਫ਼ਰਾਰ ਹੋ ਗਿਆ ਹੈ। ਇਹ ਕੈਦੀ ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਈ ਮਾਨਸਾ ਲਿਆਂਦਾ ਗਿਆ ਸੀ ਅਤੇ ਪੇਸ਼ੀ ਭੁਗਤਣ ਤੋਂ ਮਗਰੋਂ ਪੁਲੀਸ ਦੇ ਗ੍ਰਿਫ਼ਤ ‘ਚੋਂ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕਸੂਰਵਾਰ ਨੌਜਵਾਨ ਜਗਦੀਪ ਸਿੰਘ ਨੂੰ ਮਾਨਸਾ ਜ਼ਿਲ੍ਹੇ ਦੇ ਥਾਣਾ ਜੋਗਾ ਵਿੱਚ ਆਈ.ਪੀ.ਸੀ. 376 ਦੇ ਤਹਿਤ ਅੱਜ ਬਠਿੰਡਾ ਦੀ ਪੁਲੀਸ ਮਾਨਸਾ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਪੁੱਜੀ ਸੀ। ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਮਗਰੋਂ ਜਦੋਂ ਪੁਲੀਸ ਵਾਪਸ ਗੱਡੀ ਰਾਹੀਂ ਉਸ ਨੂੰ ਚੜ੍ਹਾਉਣ ਲੱਗੀ ਤਾਂ ਕੈਦੀ ਨੇ ਪਿਸ਼ਾਬ ਕਰਨ ਦਾ ਬਹਾਨਾ ਬਣਾਇਆ। ਇਸ ਦੌਰਾਨ ਉਹ ਹੱਥਕੜੀ ਨੂੰ ਛੁਡਵਾ ਕੇ ਭੱਜ ਗਿਆ। ਭਾਵੇਂ ਪੁਲੀਸ ਨੇ ਉਸ ਨੂੰ ਫੜਨ ਲਈ ਪਿੱਛਾ ਕੀਤਾ, ਪਰ ਉਹ ਪੁਲੀਸ ਦੇ ਹੱਥ ਨਾ ਆਇਆ।
Advertisement
Advertisement