ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਧਾਨ ਮੰਤਰੀ ਅੱਜ ਮਹਾਰਾਸ਼ਟਰ ਤੇ ਰਾਜਸਥਾਨ ਦਾ ਦੌਰਾ ਕਰਨਗੇ

07:21 AM Aug 25, 2024 IST

ਨਵੀਂ ਦਿੱਲੀ, 24 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮਹਾਰਾਸ਼ਟਰ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਮਹਾਰਾਸ਼ਟਰ ਦੇ ਜਲਗਾਓਂ ਵਿੱਚ ਉਹ 11 ਲੱਖ ਨਵੀਆਂ ‘ਲਖਪਤੀ ਦੀਦੀਆਂ’ ਨੂੰ ਸਰਟੀਫਿਕੇਟ ਵੰਡਣਗੇ ਜਦਕਿ ਰਾਜਸਥਾਨ ਵਿੱਚ ਉਹ ਹਾਈ ਕੋਰਟ ਦੀ ਪਲੈਟੀਨਮ ਜੁਬਲੀ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਜਲਗਾਓਂ ਵਿੱਚ ਪ੍ਰਧਾਨ ਮੰਤਰੀ 2,500 ਕਰੋੜ ਰੁਪਏ ਦਾ ‘ਰਿਵਾਲਵਿੰਗ ਫੰਡ’ ਵੀ ਜਾਰੀ ਕਰਨਗੇ ਜਿਸ ਨਾਲ 4.3 ਲੱਖ ਸਵੈ-ਸਹਾਇਤਾ ਗਰੁੱਪਾਂ (ਐੱਸਐੱਚਜੀਜ਼) ਦੇ ਲਗਪਗ 48 ਲੱਖ ਮੈਂਬਰਾਂ ਨੂੰ ਲਾਭ ਹੋਵੇਗਾ। ਪੀਐੱਮਓ ਅਨੁਸਾਰ ਉਹ 5,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਵੀ ਵੰਡਣਗੇ। ‘ਲਖਪਤੀ ਦੀਦੀ’ ਸਕੀਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਕ ਕਰੋੜ ਔਰਤਾਂ ਨੂੰ ‘ਲਖਪਤੀ ਦੀਦੀ’ ਬਣਾਇਆ ਜਾ ਚੁੱਕਾ ਹੈ। ਸਰਕਾਰ ਨੇ ਤਿੰਨ ਕਰੋੜ ‘ਲਖਪਤੀ ਦੀਦੀਆਂ’ ਬਣਾਉਣ ਦਾ ਟੀਚਾ ਰੱਖਿਆ ਹੈ। -ਪੀਟੀਆਈ

Advertisement

Advertisement