For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਨੇ ਭੁਬਨੇਸ਼ਵਰ ਵਿੱਚ ਕਈ ਵਿਕਾਸ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ

01:55 PM Sep 17, 2024 IST
ਪ੍ਰਧਾਨ ਮੰਤਰੀ ਨੇ ਭੁਬਨੇਸ਼ਵਰ ਵਿੱਚ ਕਈ ਵਿਕਾਸ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ
ਫੋਟੋ ਏਐੱਨਆਈ
Advertisement

ਭੁਬਨੇਸ਼ਵਰ (ਉੜੀਸਾ), 17 ਸਤੰਬਰ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੜੀਸਾ ਦੇ ਭੁਬਨੇਸ਼ਵਰ ਜ਼ਿਲ੍ਹੇ ਵਿੱਚ 3800 ਕਰੋੜ ਰੁਪਏ ਦੇ ਵੱਖੑਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਲੱਗਭੱਗ 14 ਸੂਬਿਆਂ ਵਿੱਚ ਪੀਐੱਮਏਵਾਈਜੀ ਦੇ ਤਹਿਤ ਲਗਭਗ 10 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ।

Advertisement

ਇਸ ਮੌਕੇ ਆਯੋਜਿਤ ਪ੍ਰੋਗਰਾਮ ਦੌਰਾਨ ਦੇਸ਼ ਭਰ ਦੇ ਪੀਐਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਦੇ 26 ਲੱਖ ਲਾਭਪਾਤਰੀਆਂ ਲਈ ਗ੍ਰਹਿ ਪ੍ਰਵੇਸ਼ ਕਰਵਾਇਆ ਅਤੇ ਉਥੇ ਸਥਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਦੀਆਂ ਚਾਬੀਆਂ ਵੀ ਸੌਂਪੀਆਂ।

ਪ੍ਰਧਾਨ ਮੰਤਰੀ ਵੱਲੋ ਪੀਐੱਮਏਵਾਈਜੀ ਲਈ ਹੋਰ ਘਰਾਂ ਦੇ ਸਰਵੇਖਣ ਲਈ ਆਵਾਸ 2024 ਐਪ ਵੀ ਲਾਂਚ ਕੀਤੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾੑੑਸ਼ਹਿਰੀ 2।0 ਦੇ ਸੰਚਾਲਨ ਦਿਸ਼ਾੑਨਿਰਦੇਸ਼ਾਂ ਦੀ ਸ਼ੁਰੂਆਤ ਕੀਤੀ। -ਏਐੱਨਆਈ

Advertisement
Author Image

Puneet Sharma

View all posts

Advertisement