For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਮੰਡੀ ਵਿੱਚ ਡੀਏਪੀ ਦਾ ਭਾਅ ਵਧਿਆ

09:08 AM Sep 08, 2024 IST
ਕੌਮਾਂਤਰੀ ਮੰਡੀ ਵਿੱਚ ਡੀਏਪੀ ਦਾ ਭਾਅ ਵਧਿਆ
Advertisement

ਸੰਤੋਖ ਗਿੱਲ
ਰਾਏਕੋਟ, 7 ਸਤੰਬਰ
ਕੌਮਾਂਤਰੀ ਮੰਡੀ ਵਿੱਚ ਡੀਏਪੀ ਦਾ ਭਾਅ ਪਿਛਲੇ ਦਿਨੀਂ 100 ਡਾਲਰ ਪ੍ਰਤੀ ਮੀਟ੍ਰਿਕ ਟਨ ਵਧ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਕਣਕ ਅਤੇ ਆਲੂਆਂ ਦੀ ਅਗਲੀ ਫ਼ਸਲ ਬੀਜਣ ਸਮੇਂ ਸੰਕਟ ਦੇ ਆਸਾਰ ਬਣ ਗਏ ਹਨ। ਕੌਮਾਂਤਰੀ ਮੰਡੀ ਵਿੱਚ ਡੀਏਪੀ ਦਾ ਭਾਅ 530 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਮੁਕਾਬਲੇ 630 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਗਿਆ ਹੈ। ਹਾਲਾਂਕਿ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇਪੀ ਨੱਢਾ ਨੇ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਸੂਬੇ ਦੀ ਲੋੜ ਅਨੁਸਾਰ ਡੀਏਪੀ ਅਤੇ ਹੋਰ ਖਾਦਾਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।
ਖਾਦ ਡੀਲਰ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਵਿਜੈ ਖੁਰਮੀ ਨੇ ਦੱਸਿਆ ਕਿ ਪੰਜਾਬ ਡੀਏਪੀ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ। ਅਗਲੀ ਫ਼ਸਲ ਦੀ ਬਿਜਾਈ ਲਈ 5.1 ਲੱਖ ਮੀਟ੍ਰਿਕ ਟਨ ਦੀ ਕਮੀ ਹੈ ਜਿਸ ਕਾਰਨ ਹਾੜ੍ਹੀ ਦੇ ਸੀਜ਼ਨ ਦੌਰਾਨ ਖਾਦ ਦੀ ਕਮੀ ਦਾ ਸੰਕਟ ਸਾਫ਼ ਦਿਖਾਈ ਦੇ ਰਿਹਾ ਹੈ। ਡੀਏਪੀ ਖਾਦ ਦੀ ਸਪਲਾਈ ਚੀਨ, ਰੂਸ, ਯੂਕਰੇਨ ਅਤੇ ਸਾਊਦੀ ਅਰਬ ਆਦਿ ਦੇਸ਼ਾਂ ਤੋਂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨਾਲ ਸੰਪਰਕ ਕਰ ਕੇ ਸੂਬੇ ਨੂੰ ਡੀਏਪੀ ਦੀ ਸਖ਼ਤ ਲੋੜ ਬਾਰੇ ਦੱਸਿਆ ਜਾ ਚੁੱਕਿਆ ਹੈ। 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਲਈ 5.5 ਲੱਖ ਮੀਟ੍ਰਿਕ ਟਨ ਦੀ ਲੋੜ ਦੇ ਮੁਕਾਬਲੇ 1 ਜੁਲਾਈ 2024 ਤੱਕ ਕੇਵਲ 40 ਹਜ਼ਾਰ ਮੀਟ੍ਰਿਕ ਟਨ ਦੀ ਸਪਲਾਈ ਮਿਲ ਸਕੀ ਹੈ। ਇਸ ਘਾਟ ਕਰਕੇ ਕਣਕ ਦੀ ਪੈਦਾਵਾਰ ਵਿੱਚ ਕਮੀ ਹੋਣ ਦੀ ਸੰਭਾਵਨਾ ਬਣ ਗਈ ਹੈ, ਕਿਸਾਨਾਂ ਦੇ ਸੰਭਾਵੀ ਆਰਥਿਕ ਨੁਕਸਾਨ ਦੀ ਚਿੰਤਾ ਹੁਣ ਤੋਂ ਹੀ ਦਿਖਾਈ ਦੇਣ ਲੱਗੀ ਹੈ। ਹਾੜ੍ਹੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 4.50 ਲੱਖ ਮੀਟ੍ਰਿਕ ਟਨ ਡੀਏਪੀ, 1.50 ਲੱਖ ਮੀਟ੍ਰਿਕ ਟਨ ਐਨਪੀਕੇ (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਅਤੇ 1.50 ਲੱਖ ਮੀਟ੍ਰਿਕ ਟਨ ਐੱਸਐੱਸਪੀ (ਸਿੰਗਲ ਸੁਪਰ-ਫਾਸਫੇਟ) ਖਾਦ ਅਲਾਟ ਕੀਤੀ ਗਈ ਹੈ। ਯਾਦ ਰਹੇ ਪੰਜਾਬ ਨੇ 2023-24 ਦੇ ਸੀਜ਼ਨ ਦੌਰਾਨ ਕੇਂਦਰੀ ਪੂਲ ਵਿੱਚ 46 ਪ੍ਰਤੀਸ਼ਤ ਕਣਕ ਦਾ ਯੋਗਦਾਨ ਪਾਇਆ ਸੀ। ਖਾਦ ਦੀ ਸਪਲਾਈ ਵਿੱਚ ਕੋਈ ਅੜਿੱਕਾ ਸੂਬੇ ਅਤੇ ਦੇਸ਼ ਦੀ ਖ਼ੁਰਾਕ ਸੁਰੱਖਿਆ ਉੱਪਰ ਮਾੜਾ ਅਸਰ ਪਾ ਸਕਦਾ ਹੈ। ਕੌਮਾਂਤਰੀ ਮੰਡੀ ਵਿੱਚ ਡੀਏਪੀ ਦੇ ਵਧੇ ਭਾਅ ਕਾਰਨ ਕੇਂਦਰ ਵੱਲੋਂ ਭਾਅ ਵਧਾਏ ਜਾ ਸਕਦੇ ਹਨ ਜਾਂ ਸਬਸਿਡੀ ਵਿੱਚ ਵਾਧਾ ਕੀਤੀ ਜਾ ਸਕਦਾ ਹੈ।

Advertisement
Advertisement
Author Image

sanam grng

View all posts

Advertisement