ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਸਮਤੀ ਦੇ ਬਰਾਮਦ ਮੁੱਲ ’ਤੋਂ ਪਾਬੰਦੀ ਹਟਾਉਣ ਮਗਰੋਂ ਭਾਅ ਵਧਿਆ

07:05 AM Sep 19, 2024 IST
ਮਾਛੀਵਾੜਾ ਦਾਣਾ ਮੰਡੀ ’ਚ ਬਾਸਮਤੀ ਨੂੰ ਸੁਕਾਉਂਦੇ ਹੋਏ ਮਜ਼ਦੂਰ।-ਫੋਟੋ: ਟੱਕਰ

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਸਤੰਬਰ
ਕੇਂਦਰ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਗਾਏ ਗਏ ਘੱਟੋ-ਘੱਟ ਬਰਾਮਦ ਮੁੱਲ ਐੱਮਈਪੀ ’ਤੇ ਪਾਬੰਦੀ ਹਟਾਉਣ ਤੋਂ ਬਾਅਦ ਇਸ ਦੇ ਭਾਅ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਹੋਵੇਗਾ।
ਮਾਛੀਵਾੜਾ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ, ਜੋ ਸ਼ੁਰੂਆਤ ਵਿੱਚ 2551 ਰੁਪਏ ਪ੍ਰਤੀ ਕੁਇੰਟਲ ਵਿਕੀ ਤੇ ਜਦੋਂ ਤੋਂ ਕੇਂਦਰ ਸਰਕਾਰ ਨੇ ਨਵੀਂ ਨੀਤੀ ਤਹਿਤ ਬਰਾਮਦ ਮੁੱਲ ਤੋਂ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਭਾਅ ਵਿੱਚ ਤੇਜ਼ੀ ਆਈ ਜਿਸ ਤੋਂ ਬਾਅਦ ਬਾਸਮਤੀ 3000 ਤੋਂ 3200 ਰੁਪਏ ਪ੍ਰਤੀ ਕੁਇੰਟਲ ਵਿਕਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਵੱਡੀਆਂ ਅਨਾਜ ਮੰਡੀਆਂ ਵਿੱਚ ਸ਼ੁਮਾਰ ਮਾਛੀਵਾੜਾ ਦਾਣਾ ਮੰਡੀ ਹੁਣ ਬਾਸਮਤੀ ਦੇ ਹੱਬ ਵਜੋਂ ਵੀ ਵਿਕਸਿਤ ਹੋਣੀ ਸ਼ੁਰੂ ਹੋ ਗਈ ਹੈ। ਮਾਛੀਵਾੜਾ ਇਲਾਕੇ ਵਿਚ ਇਸ ਸਾਲ ਬਾਸਮਤੀ ਦੇ ਨਵੀਆਂ ਮਿੱਲਾਂ ਵੀ ਲੱਗੀਆਂ ਹਨ ਤੇ ਬਾਹਰੋਂ ਵੀ ਪ੍ਰਾਈਵੇਟ ਵਪਾਰੀ ਫਸਲ ਖਰੀਦ ਲਈ ਮੰਡੀ ਵਿੱਚ ਆ ਰਹੇ ਹਨ, ਜਿਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਮਾਛੀਵਾੜਾ ਦਾਣਾ ਮੰਡੀ ਵਿੱਚ ਪਿਛਲੇ ਸਾਲ 1 ਲੱਖ 75 ਹਜ਼ਾਰ ਕੁਇੰਟਲ ਬਾਸਮਤੀ ਦੀ ਖਰੀਦ ਹੋਈ ਸੀ ਤੇ ਇਸ ਮੰਡੀ ਵਿਚ ਬਾਸਮਤੀ ਦੇ ਭਾਅ ’ਚ ਤੇਜ਼ੀ ਬਰਕਰਾਰ ਰਹੀ ਤਾਂ ਇੱਥੇ ਆਸ-ਪਾਸ ਇਲਾਕਿਆਂ ਦੇ ਕਿਸਾਨ ਵੀ ਫਸਲ ਵੇਚਣ ਆਉਣਗੇ ਜਿਸ ਕਾਰਨ ਪਿਛਲੇ ਸਾਲ ਦੇ ਖਰੀਦ ਅੰਕੜੇ ਨੂੰ ਵੀ ਪਾਰ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Advertisement

ਸਰਕਾਰ ਦੇ ਫੈਸਲੇ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ: ਬਿਕਰਮ ਲੂਥਰਾ

ਰਾਈਸ ਮਿੱਲਰ ਬਿਕਰਮ ਲੂਥਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਾਸਮਤੀ ਦੇ ਨਿਰਯਾਤ ਮੁੱਲ ’ਤੇ ਐਮਈਪੀ ’ਤੇ ਪਾਬੰਦੀ ਹਟਾਈ ਹੈ ਉਸ ਤੋਂ ਬਾਅਦ ਬਾਸਮਤੀ ਚਾਵਲ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲੇ ਤੋਂ ਬਾਸਮਤੀ ਦੇ ਭਾਅ ਵਿੱਚ ਤੇਜ਼ੀ ਆਈ ਹੈ ਅਤੇ ਕਿਸਾਨਾਂ ਦੀ ਫਸਲ ਵੀ ਚੰਗੇ ਰੇਟ ’ਤੇ ਵਿਕ ਰਹੀ ਹੈ। ਬਿਕਰਮ ਲੂਥਰਾ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਆਮ ਝੋਨਾ ਹੈ ਉਸ ਸਬੰਧੀ ਵੀ ਵਧੀਆ ਨੀਤੀ ਦਾ ਐਲਾਨ ਕਰ ਪੰਜਾਬ ਦੇ ਗੁਦਾਮਾਂ ਵਿੱਚੋਂ ਪਿਛਲੇ ਸਾਲ ਦੇ ਚੌਲ ਨੂੰ ਲਿਫਟ ਕਰਵਾਏ ਤਾਂ ਜੋ ਸ਼ੈੱਲਰ ਮਾਲਕ ਕਿਸਾਨਾਂ ਦੇ ਨਵੇਂ ਝੋਨੇ ਦੀ ਪਿੜਾਈ ਕਰ ਉਸ ਨੂੰ ਗੁਦਾਮਾਂ ਵਿਚ ਲਗਾ ਸਕਣ।

Advertisement
Advertisement