For the best experience, open
https://m.punjabitribuneonline.com
on your mobile browser.
Advertisement

ਸ਼ਾਹਰੁਖ ਦੀ ਫਿਲਮ ‘ਜਵਾਨ’ ਦੇ ਪ੍ਰੀਵਿਊ ਨੇ ਮਚਾਈ ਧਮਾਲ

07:25 AM Jul 11, 2023 IST
ਸ਼ਾਹਰੁਖ ਦੀ ਫਿਲਮ ‘ਜਵਾਨ’ ਦੇ ਪ੍ਰੀਵਿਊ ਨੇ ਮਚਾਈ ਧਮਾਲ
Advertisement

ਨਵੀਂ ਦਿੱਲੀ: ਸ਼ਾਹਰੁਖ ਖ਼ਾਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਜਵਾਨ’, ਦਾ ਪ੍ਰੀਵਿਊ ਅੱਜ ਜਾਰੀ ਕਰ ਦਿੱਤੀ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਵੀ ਜਾ ਰਿਹਾ ਹੈ। ਇਸ ਫਿਲਮ ਵਿੱਚ ਸ਼ਾਹਰੁਖ ਖ਼ਾਨ ਬਿਲਕੁਲ ਨਵੇਂ ਅੰਦਾਜ਼ ਵਿੱਚ ਦਿਖਾਈ ਦੇ ਰਿਹਾ ਹੈ। ਐਟਲੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਨਯਨਤਾਰਾ ਦਾ ਦਮਦਾਰ ਐਕਸ਼ਨ ਵੀ ਦਿਖਾਈ ਦੇ ਰਿਹਾ ਹੈ। ਮਹਿਲਾਵਾਂ ਦੀ ਆਰਮੀ ਨਾਲ ਲੜਾਈ ਦੇ ਮੈਦਾਨ ਵਿੱਚ ਉੱਤਰਿਆ ਸ਼ਾਹਰੁਖ ਖ਼ਾਨ ਆਪਣੇ ਐਕਸ਼ਨ ਅੰਦਾਜ਼ ਦਾ ਜਲਵਾ ਦਿਖਾ ਰਿਹਾ ਹੈ। ਫਿਲਮ ਵਿੱਚ ਵਿਜੈ ਸੇਤੂਪਤੀ, ਦੀਪਿਕਾ ਪਾਦੂਕੋਨ ਤੇ ਸਾਨੀਆ ਮਲਹੋਤਰਾ ਵੀ ਆਪਣੇ ਐਕਸ਼ਨ ਅੰਦਾਜ਼ ਵਿੱਚ ਹਾਜ਼ਰ ਹਨ। ਫਿਲਮ ਬਾਰੇ ਗੱਲ ਕਰਦਿਆਂ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਿਹਾ, ‘ਭਾਈ...ਇਹ ਫਿਲਮ ਤਾਂ ਮਹਾ ਬਲਾਕਬਸਟਰ ਹੋਣ ਵਾਲੀ ਹੈ। ਐਟਲੀ47 ਤੁਸੀਂ ਇੱਕ ਵਾਰ ਫਿਰ ਆਪਣੀ ਮੁਹਾਰਤ ਸਾਬਤ ਕਰ ਦਿੱਤੀ ਹੈ। ਹੁਣ ਹੋਰ ਉਡੀਕ ਨਹੀਂ ਹੋ ਰਹੀ।’ ਨਿਰਦੇਸ਼ਕ ਸੁਜੋਏ ਘੋਸ਼ ਨੇ ਵੀ ਫਿਲਮ ਦਾ ਪ੍ਰੀਵਿਊ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਰੈੱਡ ਚਿੱਲੀ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ, ਜਿਸ ਦਾ ਨਿਰਦੇਸ਼ਨ ਐਟਲੀ ਤੇ ਨਿਰਮਾਣ ਗੌਰੀ ਖ਼ਾਨ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 7 ਸਤੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ

Advertisement

Advertisement
Tags :
Author Image

joginder kumar

View all posts

Advertisement
Advertisement
×