ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀਐੱਮਸੀ ਦੀ ਅਸਾਮ ਇਕਾਈ ਦੇ ਪ੍ਰਧਾਨ ਨੇ ਪਾਰਟੀ ਛੱਡੀ

08:50 AM Sep 02, 2024 IST

ਗੁਹਾਟੀ, 1 ਸਤੰਬਰ
ਅਸਾਮ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਬੋਰਾ ਨੇ ਦਾਅਵਾ ਕੀਤਾ ਕਿ ਉੱਤਰ-ਪੂਰਬੀ ਸੂਬੇ ਦੇ ਲੋਕ ਟੀਐੱਮਸੀ ਨੂੰ ਪੱਛਮੀ ਬੰਗਾਲ ਦੀ ਖੇਤਰੀ ਪਾਰਟੀ ਸਮਝਦੇ ਹਨ ਅਤੇ ਉਹ ਇਸ ਨੂੰ ਅਪਣਾਉਣ ਦੇ ਇੱਛੁਕ ਨਹੀਂ ਹਨ। ਬਾਅਦ ’ਚ ਅਸਾਮ ਤ੍ਰਿਣਮੂਲ ਯੂਥ ਕਾਂਗਰਸ ਦੇ ਪ੍ਰਧਾਨ ਮਹਿਬੂਬ ਅਲੀ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਲਿਖੇ ਪੱਤਰ ’ਚ ਰਾਜ ਸਭਾ ਦੇ ਸਾਬਕਾ ਮੈਂਬਰ ਬੋਰਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਈ ਸੁਝਾਅ ਭੇਜੇ ਸਨ ਪਰ ਉਨ੍ਹਾਂ ਨੂੰ ਮੰਨਿਆ ਨਹੀਂ ਗਿਆ। ਆਪਣੇ ਅਸਤੀਫ਼ੇ ’ਚ ਬੋਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਟੀਐੱਮਸੀ ਦੇ ਕੌਮੀ ਪੱਧਰ ’ਤੇ ਅਸਾਮ ਦੇ ਆਗੂ ਨੂੰ ਥਾਂ ਦੇਣ ਦਾ ਸੁਝਾਅ ਦਿੱਤਾ ਸੀ। ਬੋਰਾ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਮਮਤਾ ਅਤੇ ਅਭਿਸ਼ੇਕ ਬੈਨਰਜੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। -ਪੀਟੀਆਈ

Advertisement

Advertisement