For the best experience, open
https://m.punjabitribuneonline.com
on your mobile browser.
Advertisement

ਇਰਾਨ ਦੇ ਰਾਸ਼ਟਰਪਤੀ ਤਿੰਨ ਦਿਨਾਂ ਦੌਰੇ ’ਤੇ ਪਾਕਿਸਤਾਨ ਪੁੱਜੇ

12:13 PM Apr 22, 2024 IST
ਇਰਾਨ ਦੇ ਰਾਸ਼ਟਰਪਤੀ ਤਿੰਨ ਦਿਨਾਂ ਦੌਰੇ ’ਤੇ ਪਾਕਿਸਤਾਨ ਪੁੱਜੇ
Advertisement

ਇਸਲਾਮਾਬਾਦ, 22 ਅਪਰੈਲ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅੱਜ ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਣ ਲਈ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਇੱਥੇ ਪਹੁੰਚੇ। ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਕਿਸੇ ਵੀ ਦੇਸ਼ ਦੇ ਮੁਖੀ ਦੀ ਇਹ ਪਹਿਲੀ ਯਾਤਰਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਰਾਨੀ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਉੱਚ ਪੱਧਰੀ ਵਫਦ ਵੀ ਸ਼ਾਮਲ ਹੈ। ਰਾਸ਼ਟਰਪਤੀ ਰਾਇਸੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਸੈਨੇਟ ਦੇ ਚੇਅਰਮੈਨ ਯੂਸਫ ਰਜ਼ਾ ਗਿਲਾਨੀ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਦਫਤਰ ਨੇ ਕਿਹਾ ਕਿ ਉਹ ਲਾਹੌਰ ਅਤੇ ਕਰਾਚੀ ਦਾ ਵੀ ਦੌਰਾ ਕਰਨਗੇ ਅਤੇ ਸੂਬਾਈ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ।

Advertisement

Advertisement
Author Image

Advertisement
Advertisement
×