ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਟਰਪਤੀ ਨੇ 36 ਜਵਾਨਾਂ ਨੂੰ ਬਹਾਦਰੀ ਐਵਾਰਡਾਂ ਨਾਲ ਨਿਵਾਜਿਆ

08:15 AM Jul 06, 2024 IST
ਕੈਪਟਨ ਅੰਸ਼ੂਮਨ ਸਿੰਘ ਦੀ ਪਤਨੀ ਨੂੰ ਕੀਰਤੀ ਚੱਕਰ ਦਿੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ

ਨਵੀਂ ਦਿੱਲੀ, 5 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਰੱਖਿਆ ਸਨਮਾਨ ਸਮਾਰੋਹ (ਫੇਜ਼-1) ਦੌਰਾਨ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲੀਸ ਦੇ ਕਰਮਚਾਰੀਆਂ ਨੂੰ 10 ਕੀਰਤੀ ਚੱਕਰ (ਸੱਤ ਮਰਨ ਉਪਰੰਤ) ਅਤੇ 26 ਸ਼ੌਰਿਆ ਚੱਕਰ (ਸੱਤ ਮਰਨ ਉਪਰੰਤ) ਪ੍ਰਦਾਨ ਕੀਤੇ। ਇਹ ਐਵਾਰਡ ਜਵਾਨਾਂ ਨੂੰ ਬੇਮਿਸਾਲ ਬਹਾਦਰੀ ਅਤੇ ਡਿਊਟੀ ਪ੍ਰਤੀ ਅਥਾਹ ਲਗਨ ਦਿਖਾਉਣ ਬਦਲੇ ਦਿੱਤੇ ਗਏ। ਰਾਸ਼ਟਰਪਤੀ ਨੇ ਸੀਆਰਪੀਐੱਫ ਦੀ 210 ਕੋਬਰਾ ਦੇ ਇੰਸਪੈਕਟਰ ਦਲੀਪ ਕੁਮਾਰ ਦਾਸ, ਹੈੱਡ ਕਾਂਸਟੇਬਲ ਰਾਜ ਕੁਮਾਰ ਯਾਦਵ, ਕਾਂਸਟੇਬਲ ਬਬਲੂ ਰਾਧਾ ਅਤੇ ਸ਼ੰਭੂ ਰਾਏ, ਸਿਪਾਹੀ ਪਵਨ ਕੁਮਾਰ, ਦਿ ਗ੍ਰੇਨੇਡੀਅਰਜ਼ 55ਵੀਂ ਬਟਾਲੀਅਨ ਤੇ ਰਾਸ਼ਟਰੀ ਰਾਈਫਲਜ਼ ਦੇ ਕੈਪਟਨ ਅੰਸ਼ੂਮਨ ਤੇ ਹੌਲਦਾਰ ਅਬਦੁੱਲ ਮਜੀਦ ਨੂੰ ਕੀਰਤੀ ਚੱਕਰ ਨਾਲ ਨਿਵਾਜਿਆ। ਮੇਜਰ ਦਿਗਵਜੈ ਸਿੰਘ ਰਾਵਤ, ਮੇਜਰ ਦੀਪੇਂਦਰ ਵਿਕਰਮ ਬਸਨੇਤ ਅਤੇ ਨਾਇਬ ਸੂਬੇਦਾਰ ਪਵਨ ਕੁਮਾਰ ਯਾਦਵ ਦਾ ਵੀ ਇਸ ਐਵਾਰਡ ਨਾਲ ਸਨਮਾਨ ਕੀਤਾ ਗਿਆ। ਰਾਸ਼ਟਰਪਤੀ ਨੇ ਜੰਮੂ ਅਤੇ ਕਸ਼ਮੀਰ ਪੁਲੀਸ ਅਤੇ ਫੌਜ ਦੇ ਜਵਾਨਾਂ ਸਣੇ 26 ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ। ਸ਼ੌਰਿਆ ਚੱਕਰ ਨਾਲ ਨਿਵਾਜੇ ਗਏ ਜਵਾਨਾਂ ’ਚ ਜੰਮੂ-ਕਸ਼ਮੀਰ ਪੁਲੀਸ ਦੇ ਕਾਂਸਟੇਬਲ ਸ਼ਫੀਉਲ੍ਹਾ ਕਾਦਰੀ, ਮੇਜਰ ਵਿਕਾਸ ਭਾਂਬੂ, ਜੰਮੂ ਅਤੇ ਕਸ਼ਮੀਰ ਰਾਈਫਲਜ਼ ਦੀ 52ਵੀਂ ਬਟਾਲੀਅਨ ਦੇ ਮੇਜਰ ਮੁਸਤਫਾ ਬੋਹਰਾ, ਰਾਈਫਲਮੈਨ ਕੁਲਭੂਸ਼ਨ ਮੰਟਾ, 18 ਅਸਾਮ ਰਾਈਫਲਜ਼ ਦੇ ਵਿਵੇਕ ਸਿੰਘ ਤੋਮਰ, ਰਾਈਫਲਮੈਨ ਅਲੋਕ ਰਾਓ ਅਤੇ ਰਾਸ਼ਟਰੀ ਰਾਈਫਲਜ਼ ਦੀ 63ਵੀਂ ਬਟਾਲੀਅਨ ਦੇ ਕੈਪਟਨ ਐੱਮ.ਵੀ. ਪਰਾਂਜਲ ਸ਼ਾਮਲ ਹਨ। ਇਨ੍ਹਾਂ ਦੇ ਨਾਲ ਜੰਮੂ ਕਸ਼ਮੀਰ ਪੁਲੀਸ ਦੇ ਕਾਂਸਟੇਬਲ ਮੁਕੇਸ਼ ਕੁਮਾਰ, ਐੱਸਆਈ ਅਮਿਤ ਰੈਣਾ, ਐੱਸੀਆਈ ਫਰੋਜ਼ ਅਹਿਮਦ ਡਾਰ, ਅਸਿਸਟੈਂਟ ਕਮਾਂਡਰ ਬਿਭੋਰ ਕੁਮਾਰ ਸਿੰਘ, ਕਾਂਸਟੇਬਲ ਵਰੁਣ ਸਿੰਘ, ਪੁਲੀਸ ਕਪਤਾਨ ਮੋਹਨ ਲਾਲ (ਜੰਮੂ ਕਸ਼ਮੀਰ ਪੁਲੀਸ), ਮੇਜਰ ਰਾਜੇਂਦਰ ਪ੍ਰਸਾਦ, ਮੇਜਰ ਰਵਿੰਦਰ ਸਿੰਘ ਰਾਵਤ, ਨਾਇਕ ਭੀਮ ਸਿੰਘ, ਮੇਜਰ ਸਚਿਨ ਨੇਗੀ ਅਤੇ ਮੇਜਰ ਐੱਮ. ਫਰਾਂਸਿਸ ਨੂੰ ਵੀ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ।
ਰਾਸ਼ਟਰਪਤੀ ਵੱਲੋਂ ਵਿੰਗ ਕਮਾਂਡਰ ਸੈਲੇਸ਼ ਸਿੰਘ, ਲੈਫਟੀਨੈਂਟ ਬਿਮਲ ਰੰਜਨ ਬਹੇੜਾ, ਹੌਲਦਾਰ ਸੰਜੀਵ ਕੁਮਾਰ, ਫਲਾਈਟ ਲੈਫਟੀਨੈਂਟ ਰਿਸ਼ੀਕੇਸ਼ ਜਯਨ ਕੁਰੂਤੇਦੱਤ, ਕੈਪਟਨ ਅਕਸ਼ਿਤ ਉਪਾਧਿਆਏ, ਨਾਇਬ ਸੂਬੇਦਾਰ ਬਰੀਆ ਸੰਜੈ ਕੁਮਾਰ ਭਰਮਰ ਸਿੰਘ, ਮੇਜਰ ਅਮਨਦੀਪ ਜਾਖੜ ਅਤੇ ਪ੍ਰਸ਼ੋਤਮ ਕੁਮਾਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। -ਏਐੱਨਆਈ

Advertisement

Advertisement