For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ

07:57 AM Jan 25, 2024 IST
ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ
ਜਗਜੀਤ ਸਿੰਘ ਡੱਲੇਵਾਲ ਤੇ ਤਰਨਜੀਤ ਨਿਮਾਣਾ ਕੋਈ ਨੁਕਤਾ ਸਾਂਝਾ ਕਰਦੇ ਹੋਏ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਦਿੱਤੇ ਸੱਦੇ ਦੀਆਂ ਤਿਆਰੀਆਂ ਕਿਸਾਨ ਜਥੇਬੰਦੀਆਂ ਨੇ ਮੁਕੰਮਲ ਕਰ ਲਈਆਂ ਹਨ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਥਾਵਾਂ ਤੋਂ ਟਰੈਕਟਰ ਮਾਰਚ ਸ਼ੁਰੂ ਕਰਨ ਦਾ ਰੂਟ ਪ੍ਰੋਗਰਾਮ ਐਲਾਨਿਆ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅੱਜ ਹੋਈ ਇਕੱਤਰਤਾ ’ਚ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਤੋਂ ਇਹ ਮਾਰਚ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।
ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਤਾਰਾ ਸਿੰਘ ਅੱਚਰਵਾਲ ਨੇ ਦੱਸਿਆ ਕਿ 26 ਜਨਵਰੀ ਦੇ ਦੇਸ਼ ਭਰ ’ਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕਮੰਲ ਹਨ। ਕਿਸਾਨਾਂ ਦੀਆਂ ਭਖਵੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਮਾਰਚਾਂ ਦੀ ਲੜੀ ’ਚ 26 ਜਨਵਰੀ ਨੂੰ ਜਗਰਾਉਂ ਅਤੇ ਰਾਏਕੋਟ ਬਲਾਕ ਦੇ ਕਿਸਾਨ ਸਵੇਰੇ ਦਸ ਵਜੇ ਕਾਉਂਕੇ ਕਲਾਂ ਦਾਣਾ ਮੰਡੀ ’ਚ ਟਰੈਕਟਰ ਲੈ ਕੇ ਝੰਡਿਆਂ, ਬੈਨਰਾਂ ਨਾਲ ਲੈਸ ਹੋ ਕੇ ਪੰਹੁਚਣਗੇ। ਉਥੋਂ ਇਕੱਠੇ ਹੋ ਕੇ ਕਾਫ਼ਲਾ ਅਗਵਾੜ ਲੋਪੋਂ, ਲੰਡੇ ਫਾਟਕਾਂ ਰਾਹੀਂ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਪੰਹੁਚੇਗਾ। ਸਿੱਧਵਾਂ ਬੇਟ ਬਲਾਕ ਦੇ ਕਿਸਾਨ ਸਿੱਧੇ ਹੀ ਆਪਣੇ ਅਪਣੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਟਰੈਕਟਰ ਲੈ ਕੇ ਨਵੀਂ ਦਾਣਾ ਮੰਡੀ ਪੰਹੁਚਣਗੇ। ਉਪਰੰਤ ਸ਼ਹਿਰ ’ਚ ਵਾਇਆ ਕਾਲਜ ਰੋਡ, ਲਾਜਪਤ ਰਾਏ ਰੋਡ, ਕਮਲ ਚੌਕ, ਰੇਲਵੇ ਪੁਲ, ਤਹਿਸੀਲ ਰੋਡ, ਬੱਸ ਅੱਡਾ, ਕੱਚਾ ਮਲਕ ਰੋਡ, ਰਾਏਕੋਟ ਰੋਡ, ਰਾਏਕੋਟ ਅੱਡਾ ਤਕ ਮਾਰਚ ਕਰਨਗੇ। ਇਸੇ ਤਰ੍ਹਾਂ ਹੰਬੜਾਂ, ਸੁਧਾਰ, ਪੱਖੋਵਾਲ ਬਲਾਕਾਂ ਦੇ ਕਿਸਾਨ ਸਵੇਰੇ 11 ਵਜੇ ਹਵੇਲੀ ਨੇੜੇ ਜੀਟੀ ਰੋਡ ਮੁੱਲਾਂਪੁਰ ਵਿਖੇ ਸੈਂਕੜਿਆਂ ਦੀ ਗਿਣਤੀ ’ਚ ਟਰੈਕਟਰ ਲੈ ਕੇ ਇਸ ਮਾਰਚ ’ਚ ਪੰਹੁਚਣਗੇ। ਉਥੋਂ ਵਾਇਆ ਜਗਰਾਉਂ ਪੁਲ ਲੁਧਿਆਣਾ ਸ਼ਹਿਰ ’ਚ ਮਾਰਚ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ 'ਤੇ ਜ਼ੋਰ ਦੇਣ ਦੇ ਨਾਲ ਨਾਲ ਲੋਕਾਂ ਨੂੰ ਦੇਸ਼ ਨੂੰ ਧਰਮ ਆਧਾਰਿਤ ਰਾਜ ਬਨਾਉਣ ਦੀਆਂ ਮੋਦੀ ਦੀਆਂ ਫਾਸ਼ੀ ਚਾਲਾਂ ਖ਼ਿਲਾਫ਼ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਆਮਦਨ ਟੈਕਸ ਦੇ ਘੇਰੇ 'ਚ ਲਿਆਉਣ ਦੀਆਂ ਸਾਜਿਸ਼ਾਂ ਪਿੱਛੇ ਵੀ ਕਾਰਨ ਕਿਸਾਨੀ ਨੂੰ ਖੇਤੀ ਚੋਂ ਬਾਹਰ ਕਰਨਾ ਹੈ।
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ 26 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਤੋਂ ਸਵੇਰੇ 11 ਵਜੇ ਇਲਾਕੇ ’ਚੋਂ ਕਾਫ਼ਲੇ ਦੇ ਰੂਪ ’ਚ ਟਰੈਕਟਰ ਮਾਰਚ ਕਰਕੇ ਸਬ ਡਿਵੀਜ਼ਨ ਖੰਨਾ ਨੂੰ ਰਵਾਨਾ ਹੋਵੇਗੀ। ਇਸ ਸਬੰਧੀ ਜਾਣਕਾਰੀ ਜਥੇਬੰਦੀ ਦੇ ਸੀਨੀਅਰ ਆਗੂ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦਿੱਤੀ। ਇਸ ਹਰਮੀਤ ਸਿੰਘ, ਨਗਿੰਦਰ ਸਿੰਘ,ਹਰਚੇਤ ਸਿੰਘ, ਮਨਵੀਰ ਸਿੰਘ ਮਨੀ, ਗੁਰਦੀਪ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਹਰੀ ਸਿੰਘ ਆਦਿ ਵੀ ਹਾਜ਼ਰ ਸਨ।

Advertisement

ਦਿੱਲੀ ਮੋਰਚੇ ਬਾਰੇ ਕਿਸਾਨਾਂ ਦੀ ਮੀਟਿੰਗ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਭਾਰਤ ਵੱਲੋਂ 13 ਫਰਵਰੀ ਨੂੰ ਦਿੱਲੀ ਚੱਲੋ ਦੇ ਉਲੀਕੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਸਬੰਧੀ ਕਿਸਾਨ ਆਗੂਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਅੰਨਦਾਤਾ ਕਿਸਾਨ ਯੂਨੀਅਨ ਨੇ ਵੀ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਹੋਈ ਅਹਿਮ ਮੀਟਿੰਗ ਉਪਰੰਤ ਇਹ ਜਾਣਕਾਰੀ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਸਾਂਝੇ ਤੌਰ ’ਤੇ ਸੰਘਰਸ਼ ਲੜਨ ’ਤੇ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਸਰਪੰਚ ਨਿਰਮਲ ਸਿੰਘ ਬੇਰਕਲਾਂ, ਝੁਜਾਰ ਸਿੰਘ, ਕੁਲਦੀਪ ਸੇਖੋਂ ਬੀਕੇਯੂ ਏਕਤਾ ਸਿੱਧੂਪੁਰ ਤੇ ਜਸਪਾਲ ਸਿੰਘ ਸੇਖੋਂ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement