ਦੋ ਨਵੇਂ ਰੂਟਾਂ ’ਤੇ ਮਿਨੀ ਬੱਸਾਂ ਚਲਾਉਣ ਦੀ ਕਵਾਇਦ ਸ਼ੁਰੂ
06:26 AM Nov 04, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਨਵੰਬਰ
ਲੋਕਲ ਬੱਸ ਸੇਵਾ ਦੇ ਤਹਿਤ ਹਰਿਆਣਾ ਰੋਡਵੇਜ਼ ਵਿਭਾਗ ਨੇ ਅੰਬਾਲਾ ਕੈਂਟ ਵਿਚ ਦੋ ਨਵੇਂ ਰੂਟਾਂ ’ਤੇ ਮਿਨੀ ਬੱਸਾਂ ਚਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ਨਿਚਰਵਾਰ ਨੂੰ ਨਨਹੇੜਾ ਰੂਟ ’ਤੇ ਪਹਿਲਾ ਟਰਾਇਲ ਲਿਆ ਗਿਆ। ਇਸ ਦੌਰਾਨ ਲੋਕਲ ਬੱਸ, ਬੱਸ ਸਟੈਂਡ ਤੋਂ ਚੱਲ ਕੇ ਐੱਸਡੀ ਕਾਲਜ, ਸੁਭਾਸ਼ ਪਾਰਕ, ਆਲੂ ਗੁਦਾਮ, 12 ਕਰਾਸ ਰੋਡ, ਨਨਹੇੜਾ ਓਵਰਬ੍ਰਿੱਜ ਤੋਂ ਹੁੰਦੀ ਹੋਈ ਰੰਗੀਆ ਮੰਡੀ ਰਾਹੀਂ ਬੱਸ ਸਟੈਂਡ ਵਾਪਸ ਪਹੁੰਚੀ। ਹਾਲਾਂਕਿ ਇਹ ਅਜ਼ਮਾਇਸ਼ ਸਫਲ ਰਹੀ ਪਰ ਇਸ ਬਾਰੇ ਫ਼ੈਸਲਾ ਆਉਣਾ ਅਜੇ ਬਾਕੀ ਹੈ। ਦੂਜਾ ਟਰਾਇਲ ਬੱਸ ਸਟੈਂਡ ਤੋਂ ਡੀਆਰਐੱਮ ਦਫ਼ਤਰ, ਸ਼ਾਹਪੁਰ ਅੰਡਰ ਬ੍ਰਿਜ ਵਾਇਆ ਮਛੌਂਡਾ, ਸੁੰਦਰ ਨਗਰ, ਚੰਦਰਪੁਰੀ ਤੱਕ ਸੀ। ਇਸ ਦੌਰਾਨ ਚੰਦਰਪੁਰੀ ਵਿੱਚ ਸੜਕ ਦੇ ਵਿਚਕਾਰ ਲੱਗੇ ਲੋਹੇ ਦੇ ਗਾਰਡ ਕਾਰਨ ਮਿਨੀ ਬੱਸ ਨੂੰ ਅੱਗੇ ਵਧਣ ਵਿੱਚ ਦਿੱਕਤ ਆਈ।
Advertisement
Advertisement
Advertisement