ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੰਭਾ ਲਗਾਉਣ ਪੁੱਜੇ ਪਾਵਰਕੌਮ ਅਧਿਕਾਰੀ ਖਾਲੀ ਹੱਥ ਪਰਤੇ

07:20 AM Jun 29, 2024 IST

ਪੱਤਰ ਪ੍ਰੇਰਕ
ਧੂਰੀ, 28 ਜੂਨ
66 ਕੇਵੀ ਗਰਿੱਡ ਭੁੱਲਰਹੇੜੀ ਦਾ ਇੱਕ ਖੰਭਾ ਲਗਾਉਣ ’ਚ ਹੋ ਰਹੀ ਦੇਰੀ ਕਾਰਨ ਰੁਕਿਆ ਕੰਮ ਨੇਪਰੇ ਚੜਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਉਕਤ ਗਰਿੱਡ ਦੀ ਇਮਾਰਤ ਅੱਗੇ ਚੱਲ ਰਹੇ ਧਰਨੇ ਦੇ ਪ੍ਰਭਾਵ ਅਧੀਨ ਅੱਜ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਪੁੱਜੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਬਿਨਾਂ ਪੋਲ ਲਗਾਏ ਵਾਪਿਸ ਮੁੜਨਾ ਪਿਆ। ਸਬੰਧਤ ਸਨਅਤਕਾਰ ਵੱਲੋਂ ਪੋਲ ਲਗਾਉਣ ਵਾਲੀ ਜਗ੍ਹਾ ਨੂੰ ਲਗਾਏ ਜਿੰਦਰੇ ਕਾਰਨ ਪਾਵਰਕੌਮ ਅਧਿਕਾਰੀ ਤਕਰੀਬਨ ਤਿੰਨ ਘੰਟੇ ਚਾਬੀ ਉਡੀਕਦੇ ਰਹੇ ਪਰ ਲੰਬੀ ਉਡੀਕ ਮਗਰੋਂ ਸਬੰਧਤ ਸਨਅਤਕਾਰ ਵੱਲੋਂ ਚਾਬੀ ਨਾ ਮਿਲਣ ਕਾਰਨ ਸਾਰਾ ਅਮਲਾ ਦੁਪਹਿਰੇ ਵਾਪਸ ਪਰਤ ਗਿਆ। ਪੱਕੇ ਧਰਨੇ ’ਤੇ ਡਟੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਪਾਵਰਕੌਮ ਅਧਿਕਾਰੀਆਂ ਨੇ 1 ਜੁਲਾਈ ਤੱਕ ਪੋਲ ਲਗਾ ਕੇ ਗਰਿੱਡ ਚਾਲੂ ਕਰਨ ਦਾ ਕੰਮ ਅੱਗੇ ਨਾ ਵਧਾਇਆ ਤਾਂ 2 ਜੁਲਾਈ ਨੂੰ ਕਿਸਾਨ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕਰਨਗੇ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਪਵਿੱਤਰ ਸਿੰਘ ਨੇ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੱਕ ਪੋਲ ਲਗਾ ਕੇ ਕੰਮ ਨੂੰ ਅੱਗੇ ਨਾ ਤੋਰਿਆ ਤਾਂ 2 ਜੁਲਾਈ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਡਿਊਟੀ ਮੈਜਿਸਟਰੇਟ ਗੌਰਵ ਬਾਂਸਲ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਪਾਵਰਕੌਮ ਟਰਾਂਸਮਿਸ਼ਨ ਲਾਈਨ ਦੇ ਐੱਸਡੀਓ ਨੇ ਦੱਸਿਆ ਕਿ ਜਦੋਂ ਸਬੰਧਤ ਪੋਲ ਸਬੰਧੀ ਨਕਸ਼ਾ ਪਾਸ ਹੋਇਆ ਸੀ, ਉਸ ਮਗਰੋਂ ਸਬੰਧਤ ਵਿਅਕਤੀ ਨੇ ਆਪਣੀ ਜਗ੍ਹਾ ਦੇ ਆਲੇ-ਦੁਆਲੇ ਚਾਰਦੀਵਾਰੀ ਕਰ ਲਈ ਅਤੇ ਅੱਜ ਉਸ ਨੇ ਬਾਹਰ ਹੋਣ ਕਾਰਨ ਵਾਪਸ ਆਉਣ ’ਤੇ ਚਾਬੀ ਦੇਣ ਦਾ ਵਾਅਦਾ ਕੀਤਾ ਹੈ।

Advertisement

Advertisement
Advertisement