For the best experience, open
https://m.punjabitribuneonline.com
on your mobile browser.
Advertisement

ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਪਾਵਰ ਹਾਊਸ ਨੂੰ ਲਾਇਆ ਤਾਲਾ

08:06 AM May 15, 2024 IST
ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਪਾਵਰ ਹਾਊਸ ਨੂੰ ਲਾਇਆ ਤਾਲਾ
ਪਿੰਡ ਸੇਢਾਂ ਮਾਜਰਾ ਦੇ ਲੋਕ ਪਾਵਰ ਹਾਊਸ ਨੂੰ ਤਾਲਾ ਲਗਾਉਂਦੇ ਹੋਏ। -ਫੋਟੋ: ਮਿੱਤਲ
Advertisement

ਪੱਤਰ ਪ੍ਰੇਰਕ
ਜੀਂਦ, 14 ਮਈ
ਪਿੰਡ ਸੇਢਾਂ ਮਾਜਰਾ ਦੇ ਵਾਸੀਆਂ ਨੇ ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਰੋਸ ਜਤਾਉਂਦਿਆਂ ਅੱਜ ਪਾਵਰ ਹਾਊਸ ਨੂੰ ਤਾਲਾ ਲਗਾ ਦਿੱਤਾ। ਲੋਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਬਿਜਲੀ ਘਰ ਨੂੰ ਤਾਲਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਐੱਸਡੀਓ ਸੰਜੈ ਕੁਮਾਰ ਪਾਵਰ ਹਾਊਸ ਪੁੱਜੇ। ਉਨ੍ਹਾਂ ਲੋਕਾਂ ਨੂੰ 10 ਦਿਨਾਂ ਵਿੱਚ ਲੋਕਾਂ ਦੀਆਂ ਸੱਮਸਿਆਵਾਂ ਦੂਰ ਕਰਨ ਦਾ ਭਰੋਸਾ ਦੇ ਕੇ ਤਾਲਾ ਖੁੱਲ੍ਹਵਾਇਆ।
ਸਰਪੰਚ ਪ੍ਰਤੀਨਿੱਧੀ ਅਨੂਪ, ਰਾਮਦੀਆ, ਰਾਜਾ, ਕਾਲਾ ਅਤੇ ਮਨੋਜ ਨੇ ਕਿਹਾ ਕਿ ਪਿੰਡ ਦੀ ਲਾਈਨ ਲੰਬੇ ਏਰੀਏ ਤੱਕ ਜੁੜੀ ਹੋਈ ਹੈ, ਜਿਸ ਕਾਰਨ ਬਿਜਲੀ ਵਿੱਚ ਟ੍ਰਿਪਲਿੰਗ ਹੁੰਦੀ ਰਹਿੰਦੀ ਹੈ ਜਦੋਂਕਿ ਹੁਣ ਪਿਛਲੇ ਚਾਰ ਦਿਨਾਂ ਤੋਂ ਸਾਰੀ-ਸਾਰੀ ਰਾਤ ਅਤੇ ਦਿਨ ਵੇਲੇ ਲਾਈਟ ਨਹੀਂ ਆ ਰਹੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਗਲੇ 10 ਦਿਨਾਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਫਿਰ ਪਾਵਰ ਹਾਊਸ ਨੂੰ ਜਿੰਦਰਾ ਲਗਾ ਦੇਣਗੇ।

Advertisement

Advertisement
Advertisement
Author Image

joginder kumar

View all posts

Advertisement