ਫਿਲਮ ‘ਫਤਹਿ’ ਦਾ ਪੋਸਟਰ ਜਾਰੀ
07:23 AM Mar 16, 2024 IST
ਮੁੰਬਈ: ਅਦਾਕਾਰ ਸੋਨੂ ਸੂਦ ਆਪਣੀ ਫਿਲਮ ‘ਫਤਹਿ’ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ’ਚ ਮੁੱਖ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਹੈ। ਸੋਨੂ ਸੂਦ ਨੇ ਸੋਸ਼ਲ ਮੀਡੀਆ ’ਤੇ ਫਿਲਮ ‘ਫਤਹਿ’ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਵਿਚ ਉਸ ਨੇ ਇਕ ਹੱਥ ਵਿਚ ਕਲਮ ਫੜੀ ਹੋਈ ਹੈ ਤੇ ਉਸ ਦੇ ਜ਼ਖ਼ਮਾਂ ਤੋਂ ਖੂਨ ਟਪਕਦਾ ਦਿਖਾਈ ਦੇ ਰਿਹਾ ਹੈ। ਇਸ ਦੀ ਕੈਪਸ਼ਨ ਵਿਚ ਲਿਖਿਆ, ‘ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ! #ਫਤਹਿ ਨਾਲ ਤਾਕਤ ਭਰਪੂਰ ਐਕਸ਼ਨ ਲਈ ਤਿਆਰ ਹੋ ਜਾਓ।’ ਉਸ ਨੇ ਦੱਸਿਆ ਕਿ ‘ਫਤਹਿ’ ਦਾ ਟੀਜ਼ਰ ਸ਼ਨਿਚਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ। -ਏਐੱਨਆਈ
Advertisement
Advertisement