For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂ ਚੈੜੀਆਂ ਦੀ ‘ਪੋਸਟ’ ਨੇ ਛੇੜੀ ਚਰਚਾ

06:52 AM May 12, 2024 IST
ਕਾਂਗਰਸੀ ਆਗੂ ਚੈੜੀਆਂ ਦੀ ‘ਪੋਸਟ’ ਨੇ ਛੇੜੀ ਚਰਚਾ
Advertisement

ਜਗਮੋਹਨ ਸਿੰਘ
ਰੂਪਨਗਰ, 11 ਮਈ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ‘ਪੋਸਟ’ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੀ ਚੈੜੀਆਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ, ‘‘ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ, ਰੁਕ ਗਈ ਇਸ ਜ਼ਿੰਦਗੀ ਨੂੰ ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ, ਹਨੇਰੀਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ।’’ ਜ਼ਿਕਰਯੋਗ ਹੈ ਕਿ ਜ਼ੈਲਦਾਰ ਚੈੜੀਆਂ ਬੀਤੇ ਦਿਨ ਪੁਖਰਾਲੀ ਤੇ ਘਾੜ ਇਲਾਕੇ ਵਿੱਚ ਵਿਜੈਇੰਦਰ ਸਿੰਗਲਾ ਵੱਲੋਂ ਕੀਤੀਆਂ ਮੀਟਿੰਗ ’ਚੋਂ ਗੈਰ-ਹਾਜ਼ਰ ਰਹੇ ਸਨ। ਸੂਤਰਾਂ ਅਨੁਸਾਰ ਇਸ ਪੋਸਟ ਮਗਰੋਂ ਵੱਖ-ਵੱਖ ਸਿਆਸੀ ਆਗੂ ਸ੍ਰੀ ਚੈੜੀਆਂ ਨੂੰ ਆਪੋ-ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਤਰਲੋਮੱਛੀ ਹਨ। ਸੰਪਰਕ ਕਰਨ ’ਤੇ ਸ੍ਰੀ ਚੈੜੀਆਂ ਨੇ ਕਿਹਾ ਉਹ ਪਾਰਟੀ ਨਹੀਂ ਛੱਡ ਰਹੇ ਅਤੇ ਭਲਕ ਤੋਂ ਘਾੜ ਇਲਾਕੇ ਅੰਦਰ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਮੀਟਿੰਗਾਂ ਕਰਨਗੇ। ਪਿਛਲੀਆਂ ਮੀ‌ਟਿੰਗਾਂ ਵਿੱਚੋਂ ਗੈਰਹਾਜ਼ਰੀ ਸਬੰਧੀ ਉਨ੍ਹਾਂ ਕਿਹਾ ਕਿ ਉਹ ਚਮਕੌਰ ਸਾਹਿਬ ਵਿਖੇ ਕਾਂਗਰਸੀ ਆਗੂ ਨੂੰ ਪੁਲੀਸ ਹਿਰਾਸਤ ਵਿੱਚੋਂ ਛੁਡਵਾਉਣ ਲਈ ਯਤਨਸ਼ੀਲ ਸਨ ਅਤੇ ਅੱਜ ਉਨ੍ਹਾਂ ਕਿਸੇ ਹੋਰ ਕੰਮ ਜਾਣਾ ਸੀ।

Advertisement

Advertisement
Advertisement
Author Image

Advertisement