For the best experience, open
https://m.punjabitribuneonline.com
on your mobile browser.
Advertisement

ਅਜੇ ਵੀ ਨਾ ਹੋ ਸਕਿਆ ਦੋਵੇਂ ਕਿਸਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ

07:53 AM Feb 21, 2024 IST
ਅਜੇ ਵੀ ਨਾ ਹੋ ਸਕਿਆ ਦੋਵੇਂ ਕਿਸਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 20 ਫਰਵਰੀ
ਕਿਸਾਨ ਧਰਨਿਆਂ ਦੌਰਾਨ ਪਿਛਲੇ ਦਿਨੀਂ ਫੌਤ ਹੋਏ ਤਿੰਨ ਵਿੱਚੋਂ ਦੋ ਕਿਸਾਨਾਂ ਦੀਆਂ ਲਾਸ਼ਾਂ ਦਾ 20 ਫਰਵਰੀ ਨੂੰ ਵੀ ਪੋਸਟਮਾਰਟਮ ਨਾ ਹੋ ਸਕਿਆ। ਇਸ ਕਾਰਨ ਇਹ ਦੋਵੇਂ ਲਾਸ਼ਾਂ ਅਜੇ ਵੀ ਸਰਕਾਰੀ ਰਾਜਿੰਦਰਾ ਹਸਪਤਾਲ਼ ਦੀ ਮੋਰਚਰੀ ’ਚ ਹੀ ਪਈਆਂ ਹਨ। ਇਨ੍ਹਾਂ ਵਿਚੋਂ ਮਨਜੀਤ ਸਿੰਘ ਵਾਸੀ ਖਾਂਗੁਪਰ ਜ਼ਿਲ੍ਹਾ ਪਟਿਆਲਾ ਦੀ ਪਿਛਲੇ ਦਿਨੀਂ ਖਨੌਰੀ ਵਾਲ਼ੇ ਧਰਨੇ ’ਚ ਮੌਤ ਹੋ ਗਈ ਸੀ ਜਦਕਿ ਨਰਿੰਦਰਪਾਲ ਸ਼ਰਮਾ ਵਾਸੀ ਬਠੋਈਕਲਾਂ ਜ਼ਿਲ੍ਹਾ ਪਟਿਆਲਾ ਦੀ ਮੌਤ ਉਗਰਾਹਾਂ ਗਰੁੱਪ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਨਾਲ ਸਬੰਧਤ ਹੈ।
ਅਸਲ ’ਚ ਕਿਸਾਨ ਨੇਤਾਵਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਦੋਵਾਂ ਦੇ ਪਰਿਵਾਰਾਂ ਨੂੰ ਦਸ ਦਸ ਲੱਖ ਰੁਪਏ ਮੁਆਵਜ਼ਾ ਜਾਰੀ ਕਰੇ ਜਿਸ ਤੋਂ ਬਾਅਦ ਹੀ ਉਹ ਇਨ੍ਹਾਂ ਦੇ ਅੰਤਿਮ ਸੰਸਕਾਰ ਤੇ ਪੋਸਟਮਾਰਟਮ ਕਰਵਾਉਣਗੇ। ਅੱਜ ਵੀ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਦੇ ਰਹੇ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਬਣਦੀ ਕਾਰਵਾਈ ਕਰਕੇ ਇਹ ਮੁਆਵਜਾ ਰਾਸ਼ੀ ਜਾਰੀ ਕਰ ਦੇਣਗੇ ਪਰ ਕਿਸਾਨ ਆਗੂ ਅਧਿਕਾਰੀਆਂ ਦੀ ਇਸ ਗੱਲ ’ਤੇ ਭਰੋਸਾ ਕਰਨ ਨੂੰ ਤਿਆਰ ਨਹੀਂ।
ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਹੀ ਕਿਸਾਨਾ ਦੇ ਪਰਿਵਾਰਾਂ ਨੂੰ ਸਰਕਾਰ ਪਹਿਲਾਂ ਪੰਜ ਪੰਜ ਲੱਖ ਦੇ ਚੈੱਕ ਜਾਰੀ ਕਰੇ ਤੇ ਬਾਕੀ ਪੰਜ ਪੰਜ ਲੱਖ ਰਪਏ ਬਾਅਦ ’ਚ ਜਾਰੀ ਕਰ ਦਿੱਤੇ ਜਾਣ। ਇਸ ਤਰਾਂ ਕਿਸਾਨਾ ਅਤੇ ਅਧਿਕਾਰੀਆਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਰਕੇ ਅੱਜ ਦੀ ਦੋਵਾਂ ਲਾਸਾਂ ਦਾ ਸਸਕਾਰ ਨਹੀਂ ਹੋ ਸਕਿਆ।

Advertisement

34 ਐਂਬੂਲੈਂਸਾਂ, ਦਰਜਨ ਡਾਕਟਰਾਂ ਸਮੇਤ ਸੌ ਫਾਰਮਾਸਿਸਟ ਤਾਇਨਾਤ

ਪਟਿਆਲਾ (ਖੇਤਰੀ ਪ੍ਰਤਨਿਧ): ਕਿਸਾਨਾਂ ਦੇ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 34 ਐਂਬੂਲੈਂਸਾਂ, ਦਰਜਨ ਭਰ ਸੀਨੀਅਰ ਡਾਕਟਰਾਂ ਸਮੇਤ ਸੌ ਦੇ ਕਰੀਬ ਫਾਰਮਾਸਿਸਟ ਤੇ ਹੋਰ ਮੈਡੀਕਲ ਸਟਾਫ ਮੈਂਬਰ ਤਾਇਨਾਤ ਕੀਤੇ ਹਨ। ਸ਼੍ਰੋਮਣੀ ਕਮੇਟੀ ਮੁਲਾਜ਼ਮ ਲਖਵਿੰਦਰ ਸਿੰਘ ਘੜਾਮ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਇੱਥੇ ਡਾਕਟਰ, ਫਾਰਮਾਸਿਸਟ ਤੇ ਹੋਰ ਸਟਾਫ਼ ਦੀ ਤਾਇਨਾਤੀ ਕੀਤੀ ਹੋਈ ਹੈ, ਜੋ ਰੋਜ਼ਾਨਾ ਹੀ ਇੱਕ ਹਜ਼ਾਰ ਦੇ ਕਰੀਬ ਕਿਸਾਨਾ ਨੂੰ ਦੀ ਮੈਡੀਕਲ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੰਦੇ ਆ ਰਹੇ ਹਨ। ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਵਰੁਣ ਸ਼ਰਮਾ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

Advertisement
Author Image

joginder kumar

View all posts

Advertisement
Advertisement
×