ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲਮੀ ਅਰਥਚਾਰੇ ’ਚ ਸਾਫਟ ਲੈਂਡਿੰਗ ਦੀ ਸੰਭਾਵਨਾ ਵਧੀ: ਸੀਤਾਰਮਨ

08:18 AM Oct 27, 2024 IST
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਰਥਚਾਰੇ ਬਾਰੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਵਾਸ਼ਿੰਗਟਨ, 26 ਅਕਤੂਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਪਿਛਲੇ ਸਾਲਾਂ ਤੋਂ ਮੁਸ਼ਕਿਲ ਦੌਰ ਦਾ ਸਾਹਮਣਾ ਕਰ ਰਹੇ ਆਲਮੀ ਅਰਥਚਾਰੇ ਦੀ ‘ਸਾਫਟ ਲੈਂਡਿੰਗ’ ਦੀ ਸੰਭਾਵਨਾ ਵੱਧ ਰਹੀ ਹੈ। ਅਰਥਚਾਰੇ ’ਚ ‘ਸਾਫਟ ਲੈਂਡਿੰਗ’ ਦਾ ਅਰਥ ਆਰਥਿਕ ਵਿਕਾਸ ਦੌਰਾਨ ਆਉਣ ਵਾਲੀ ਅਜਿਹੀ ਮੰਦੀ ਤੋਂ ਹੈ ਜੋ ਪੂਰਨ ਮੰਦੀ ਦੀ ਸਥਿਤੀ ਆਏ ਬਿਨਾਂ ਖਤਮ ਹੋ ਜਾਂਦੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਵੱਖ ਵੱਖ ਮੁਲਕਾਂ ਤੇ ਬਹੁ-ਪੱਖੀ ਵਿੱਤੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦੇ ਚੰਗੇ ਦਿਨ ਆਉਣ ਵਾਲੇ ਹਨ ਪਰ ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਅਰਥਚਾਰੇ ਅਜੇ ਓਨੀ ਤੇਜ਼ੀ ਨਾਲ ਅੱਗੇ ਨਹੀਂ ਵੱਧ ਰਹੇ। ਸੀਤਾਰਮਨ ਨੇ ਵਾਸ਼ਿੰਗਟਨ-ਡੀਸੀ ਦੇ ‘ਗਲੋਬਲ ਥਿੰਕ ਟੈਂਕ’ ਨੂੰ ਕਿਹਾ, ‘ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ’ਚ ਦੋ-ਰੋਜ਼ਾ ਵਾਰਤਾ ਦੌਰਾਨ ਇਹ ਸੰਭਾਵਨਾ ਨਜ਼ਰ ਆਈ ਕਿ ਆਲਮੀ ਅਰਥਚਾਰੇ ਦੀ ‘ਸਾਫਟ ਲੈਂਡਿੰਗ’ ਹੋਵੇਗੀ। ਕੌਮਾਂਤਰੀ ਮੁਦਰਾ ਕੋਸ਼, ਕੇਂਦਰੀ ਬੈਂਕਾਂ ਤੇ ਸਾਰੀਆਂ ਸੰਸਥਾਵਾਂ ਤੇ ਸਾਰੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੇ ਕੁਝ ਸਮੇਂ ਲਈ ਮਹਿੰਗਾਈ ਦਰ ਨੂੰ ਘੱਟ ਬਣਾਏ ਰੱਖਿਆ ਹੈ। ਇਸ ਲਈ ਆਲਮੀ ਅਰਥਚਾਰੇ ਦੀ ‘ਸਾਫਟ ਲੈਂਡਿੰਗ’ ਦੀ ਸੰਭਾਵਨਾ ਵੱਧ ਰਹੀ ਹੈ।’
ਭਾਰਤ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਸਾਡੇ ਸਾਹਮਣੇ ਇਕ ਚੁਣੌਤੀ ਇਹ ਵੀ ਹੈ ਕਿ ਸਾਡੇ ਕੋਲ ਅਜੇ ਵੀ ਕਾਫੀ ਦਰਾਮਦ ਹੋ ਰਹੀ ਹੈ ਪਰ ਮੁਕਾਬਲਤਨ ਸਾਡੀ ਬਰਾਮਦ ਨਹੀਂ ਵੱਧ ਰਹੀ ਕਿਉਂਕਿ ਸਾਡੀ ਰਵਾਇਤੀ ਬਰਾਮਦ ਭੂਗੋਲਿਕ ਸਥਿਤੀ ਅਸਲ ’ਚ ਨਹੀਂ ਵੱਧ ਰਹੀ। ਸਾਡੇ ਸਾਹਮਣੇ ਇਕ ਚੁਣੌਤੀ ਹੈ ਜੋ ਅੰਦਰੂਨੀ ਤੇ ਬਾਹਰੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਸਭ ਤੋਂ ਤੇਜ਼ ਗਤੀ ਨਾਲ ਵਿਕਸਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। -ਪੀਟੀਆਈ

Advertisement

Advertisement