ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੋਲਿੰਗ ਪਾਰਟੀਆਂ ਨੂੰ ਕਰਨਾ ਪਿਆ ਦਿੱਕਤਾਂ ਦਾ ਸਾਹਮਣਾ

11:26 AM Jun 02, 2024 IST

ਬਲਵਿੰਦਰ ਸਿੰਘ ਭੰਗੂ
ਭੋਗਪੁਰ, 1 ਜੂਨ
ਇੱਥੇ ਭੋਗਪੁਰ ਵਿੱਚ 62 ਪ੍ਰਤੀਸ਼ਤ ਦੇ ਕਰੀਬ ਪੋਲਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ ਸੰਪੰਨ ਹੋਈ। ਪੋਲਿੰਗ ਪਾਰਟੀਆਂ ਦਾ ਇਤਰਾਜ਼ ਸੀ ਕਿ ਉਨ੍ਹਾਂ ਨੂੰ ਪੋਲਿੰਗ ਕਿੱਟਾਂ ਤਾਂ ਕੇਐੱਮਵੀ ਕਾਲਜ ਜਲੰਧਰ ਤੋਂ ਕਾਫੀ ਜੱਦੋ-ਜਹਿਦ ਮਗਰੋਂ ਪ੍ਰਾਪਤ ਹੋਈਆਂ ਅਤੇ ਜਿਨ੍ਹਾਂ ਬੱਸਾਂ ਵਿੱਚ ਪੋਲਿੰਗ ਪਾਰਟੀਆਂ ਨੂੰ ਬਿਠਾ ਕੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਵਿੱਚ ਜਾਣਾ ਸੀ, ਉਨ੍ਹਾਂ ਬੱਸਾਂ ਨੂੰ ਲਾਡੋਵਾਲੀ ਰੋਡ ਜਲੰਧਰ ਸਥਿਤ ਇੱਕ ਪੈਟਰੋਲ ਪੰਪ ਵਿੱਚ ਇਕੱਠਾ ਭੇਜਿਆ ਗਿਆ ਜਿਸ ਕਰਕੇ ਕਈ ਘੰਟੇ ਪੋਲਿੰਗ ਪਾਰਟੀਆਂ ਨੂੰ ਗਰਮੀ ਵਿੱਚ ਜੂਝਣਾ ਪਿਆ ਜਿਸ ਕਾਰਨ ਬਹੁਤ ਦੇਰ ਰਾਤ ਨੂੰ ਆਪਣੀ ਮੰਜ਼ਿਲ ’ਤੇ ਪਹੁੰਚੀਆਂ। ਜਿਹੜੇ ਪੋਲਿੰਗ ਸਟੇਸ਼ਨਾਂ ਵਿੱਚ ਵੋਟ ਪਾਉਣ ਲਈ ਲਾਈਨਾਂ ਲੱਗੀਆਂ, ਉਨ੍ਹਾਂ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲੀ ਕਿਉਂਕਿ ਕਿ ਇਸ ਇਲਾਕੇ ਵਿੱਚ ਜ਼ਿਆਦਾ ਗਿਣਤੀ ਵਿੱਚ ਮਰਦ ਵਿਦੇਸ਼ ਗਏ ਹੋਏ ਹਨ। ਜਦੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਬਹੁਤੇ ਪਿੰਡਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੂਥ ਦੇਖਣ ਨੂੰ ਮਿਲੇ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵਾਲੇ ਬੂਥ ਨਾਮਾਤਰ ਅਤੇ ਮੁੱਖ ਮੁਕਾਬਲਾ ‘ਆਪ’ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਚਕਾਰ ਹੀ ਦਿਸਿਆ। ਟਾਵੇਂ-ਟਾਵੇਂ ਬੂਥ ਬਸਪਾ ਦੇ ਵਰਕਰਾਂ ਨੇ ਵੀ ਲਾਏ ਹੋਏ ਸਨ। ਪੋਲਿੰਗ ਪਾਰਟੀਆਂ ਲਈ ਖਾਣੇ ਦਾ ਪ੍ਰਬੰਧ ਵੀ ਤਸੱਲੀਬਖ਼ਸ਼ ਮਿਲਿਆ। ਪੋਲਿੰਗ ਪਾਰਟੀਆਂ ਅਤੇ ਵੋਟਰਾਂ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਕੋਈ ਵੀ ਚੋਣ ਕਰਾਉਣ ਤੋਂ ਪਹਿਲਾਂ ਮੌਸਮ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਪੋਲਿੰਗ ਕਿੱਟਾਂ ਨੂੰ ਪੋਲਿੰਗ ਸਟੇਸ਼ਨਾਂ ਵਿੱਚ ਸੌਖੇ ਢੰਗ ਨਾਲ ਪਹੁੰਚਾਇਆ ਜਾਵੇ।

Advertisement

Advertisement
Advertisement