ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨਰੇਗਾ ਦੀ ਅਦਾਇਗੀ ਨਾ ਹੋਣ ’ਤੇ ਪੁਲੀਸ ਨੇ ਸਰਪੰਚ ਦੇ ਪਤੀ ਨੂੰ ਥਾਣੇ ਡੱਕਿਆ

06:22 AM Aug 23, 2024 IST
ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਰਪੰਚ।

ਦੀਪਕ ਠਾਕੁਰ
ਤਲਵਾੜਾ, 22 ਅਗਸਤ
ਮਨਰੇਗਾ ਦੀ ਅਦਾਇਗੀ ’ਚ ਦੇਰੀ ਹੋਣ ਕਾਰਨ ਗ੍ਰਾਮ ਪੰਚਾਇਤ ਬਰਿੰਗਲੀ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮਨਰੇਗਾ ’ਚ ਕੀਤੇ ਕੰਮ ਦੇ ਪੈਸੇ ਨਾ ਮਿਲਣ ਤੋਂ ਖਫ਼ਾ ਟਰੈਕਟਰ ਚਾਲਕ ਨੇ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਤਲਵਾੜਾ ਵਿੱਚ ਕਰ ਦਿੱਤੀ। ਤਲਵਾੜਾ ਪੁਲੀਸ ਨੇ ਵੀ ਪੰਚਾਇਤ ਦਾ ਪੱਖ ਜਾਣੇ ਬਗੈਰ ਮਹਿਲਾ ਸਰਪੰਚ ਕਿਰਨਾ ਦੇਵੀ ਦੇ ਪਤੀ ਕੇਵਲ ਕ੍ਰਿਸ਼ਨ ਨੂੰ ਕਰੀਬ ਚਾਰ ਘੰਟੇ ਹਿਰਾਸਤ ਵਿੱਚ ਰੱਖਿਆ ਅਤੇ ਪੰਚਾਇਤ ਯੂਨੀਅਨ ਤਲਵਾੜਾ ਦੇ ਦਖ਼ਲ ਮਗਰੋਂ ਛੱਡਿਆ। ਰੋਸ ਵਜੋਂ ਪੰਚਾਇਤ ਯੂਨੀਅਨ ਤਲਵਾੜਾ ਨੇ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਚਾਇਤਾਂ ਨੂੰ ਮਨਰੇਗਾ ਤਹਿਤ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ, ਦੂਜੇ ਪਾਸੇ ਮਨਰੇਗਾ ਅਧੀਨ ਕਰਵਾਏ ਲੱਖਾਂ ਰੁਪਏ ਦੇ ਕੰਮਾਂ ਦੀ ਅਦਾਇਗੀਆਂ ਪਿਛਲੇ ਕਰੀਬ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਰੁਕੀਆਂ ਹੋਈਆਂ ਹਨ। ਇਸ ਕਾਰਨ ਪੰਚਾਇਤਾਂ ਖੁਆਰ ਹੋ ਰਹੀਆਂ ਹਨ, ਪੰਚਾਇਤਾਂ ਨੂੰ ਉਧਾਰ ਸਾਮਾਨ ਦੇਣ ਵਾਲੇ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਦਕਿ ਬੀਡੀਪੀਓ ਦਫ਼ਤਰ ਤੋਂ ਲੈ ਕੇ ਸਰਕਾਰ ਤੱਕ ਕਿਸੇ ਦੇ ਵੀ ਕੰਨਾਂ ’ਤੇ ਜੂੰ ਤੱਕ ਸਰਕ ਨਹੀਂ ਰਹੀ।
ਬਰਿੰਗਲੀ ਪੰਚਾਇਤ ਦੀ ਮਹਿਲਾ ਸਰਪੰਚ ਕਿਰਨਾ ਦੇਵੀ ਦੇ ਪਤੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੰਚਾਇਤ ਨੇ ਮਨਰੇਗਾ ਯੋਜਨਾ ਤਹਿਤ ਕਰੀਬ ਸਾਢੇ ਸਤਾਰਾਂ ਲੱਖ ਰੁਪਏ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਸਨ, ਪਰ ਤਿੰਨ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਅਦਾਇਗੀ ਨਹੀਂ ਹੋਈ। ਪਿੰਡ ਦੇ ਹੀ ਇੱਕ ਟਰੈਕਟਰ ਚਾਲਕ ਨੇ ਸਰਪੰਚ ਖ਼ਿਲਾਫ਼ ਅਦਾਇਗੀ ਨਾ ਹੋਣ ’ਤੇ ਥਾਣੇ ਸ਼ਿਕਾਇਤ ਕੀਤੀ ਸੀ। ਸਥਾਨਕ ਪੁਲੀਸ ਨੇ ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਮਹਿਲਾ ਸਰਪੰਚ ਦੇ ਪਤੀ ਕੇਵਲ ਕ੍ਰਿਸ਼ਨ ਨੂੰ ਥਾਣੇ ਬੁਲਾ ਕੇ ਅੰਦਰ ਬਿਠਾ ਲਿਆ। ਪੰਚਾਇਤ ਯੂਨੀਅਨ ਦੇ ਦਖ਼ਲ ਮਗਰੋਂ ਭਾਵੇਂ ਪੁਲੀਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਉਣ ਦੀ ਸ਼ਰਤ ’ਤੇ ਕੇਵਲ ਕ੍ਰਿਸ਼ਨ ਨੂੰ ਛੱਡ ਦਿੱਤਾ ਹੈ ਪਰ ਯੂਨੀਅਨ ਨੇ ਪੁਲੀਸ ਦੀ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਪੰਚਾਇਤ ਯੂਨੀਅਨ ਤਲਵਾੜਾ ਨੇ ਇਸ ਮਾਮਲੇ ’ਚ ਭਲਕੇ ਸ਼ੁੱਕਰਵਾਰ ਨੂੰ ਬੀਡੀਪੀਓ ਤਲਵਾੜਾ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਥਾਣਾ ਤਲਵਾੜਾ ਮੁਖੀ ਪ੍ਰਮੋਦ ਕੁਮਾਰ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।

Advertisement

Advertisement
Advertisement