ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਬਾਈਨ ਮਾਲਕ ਤੋਂ ਰਿਸ਼ਵਤ ਮੰਗਣ ’ਤੇ ਥਾਣਾ ਘੇਰਿਆ

07:30 AM Apr 24, 2024 IST
ਥਾਣਾ ਬਰੀਵਾਲਾ ਦਾ ਘਿਰਾਓ ਕਰਦੇ ਹੋਏ ਕਿਸਾਨ ਆਗੂ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਪਰੈਲ
ਥਾਣਾ ਬਰੀਵਾਲਾ ਦੇ ਇਕ ਏ.ਐਸ.ਆਈ. ਵੱਲੋਂ ਕਥਿਤ ਤੌਰ ’ਤੇ ਇਕ ਕੰਬਾਇਨ ਚਾਲਕ ਕਿਸਾਨ ਪਾਸੋਂ ਕਾਗਜ਼ਾਂ ਦੇ ਬਹਾਨੇ ਰਿਸ਼ਵਤ ਮੰਗਣ ‘ਤੇ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਥਾਣਾ ਬਰੀਵਾਲਾ ਦਾ ਘਿਰਾਓ ਕਰਕੇ ਸਬੰਧਤ ਪੁਲੀਸ ਕਰਮੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਤੇ ਵਿਦਿਆਰਥੀ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਮੰਗਾ ਸਿੰਘ ਆਜ਼ਾਦ, ਲਖਵੰਤ ਕਿਰਤੀ, ਸੁਖਪ੍ਰੀਤ ਕੌਰ, ਹਰਪ੍ਰੀਤ ਸਿੰਘ ਝਬੇਲਵਾਲੀ ਹੋਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਲੁਬਾਣਿਆਂਵਾਲੀ ਆਪਣੀ ਕੰਬਾਇਨ ਨੂੰ ਰਾਤ ਕਰੀਬ 11 ਵਜੇ ਵਢਾਈ ਵਾਸਤੇ ਫਿਰੋਜ਼ਪੁਰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਮਾਨ ਸਿੰਘ ਵਾਲਾ ਪੁਲੀਸ ਨਾਕੇ ‘ਤੇ ਘੇਰ ਕੇ ਸਬੰਧਤ ਏਐਸਆਈ ਵੱਲੋਂ ਕਾਗਜ਼ ਮੰਗੇ ਗਏ। ਕਾਗਜ਼ ਵਿਖਾਉਣ ‘ਤੇ ਉਸ ਨੇ ਪਹਿਲਾਂ ਤਾਂ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ਤੇ ਬਾਅਦ ਵਿੱਚ ਗਾਲੀ ਗਲੋਚ ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ| ਉਨ੍ਹਾਂ ਕਿਹਾ ਕਿ ਉਸ ਵੇਲੇ ਪੁਲੀਸ ਕਰਮੀ ਸ਼ਰਾਬੀ ਹਾਲਤ ‘ਚ ਸੀ। ਪੰਜ ਘੰਟੇ ਦੇ ਕਰੀਬ ਚੱਲੇ ਇਸ ਧਰਨੇ ਮੌਕੇ ਗੁਰਟੇਕ ਸਿੰਘ ਲੰਡੇ ਰੋਡੇ, ਬਲਵਿੰਦਰ ਸਿੰਘ ਕੋਟਲੀ, ਕੰਵਰਜੀਤ ਸਿੰਘ, ਬਲਜੀਤ ਸਿੰਘ ਫੌਜੀ ਅਤੇ ਅੰਗਰੇਜ਼ ਸਿੰਘ ਹੋਰੀਂ ਵੀ ਮੌਜੂਦ ਸਨ। ਇਸ ਦੌਰਾਨ ਡੀਐਸਪੀ ਸਤਨਾਮ ਸਿੰਘ ਵਿਰਕ ਨੇ ਧਰਨੇ ‘ਚ ਪਹੁੰਚ ਕੇ ਆਗੂਆਂ ਨਾਲ ਬੈਠਕ ਕਰਦਿਆਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਲਦੀ ਹੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਦੇ ਭਰੋਸੇ ਉਪਰੰਤ ਧਰਨਾ ਸਮਾਪਤ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਧਰਨਾ ਲਾਉਣਗੇ। ਇਸ ਮੌਕੇ ਸਰਬਜੀਤ ਸਿੰਘ, ਸ਼ਮਿੰਦਰ ਸਿੰਘ ਭੁੱਟੀਵਾਲਾ, ਜਸ਼ਨਦੀਪ ਸਿੰਘ ਮੌਜੂਦ ਸਨ।

Advertisement

Advertisement
Advertisement