ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਪਤਾ ਨੌਜਵਾਨ ਦਾ ਥਹੁ-ਪਤਾ ਨਾ ਲੱਗਣ ’ਤੇ ਥਾਣੇ ਦਾ ਘਿਰਾਓ

10:28 AM Sep 25, 2024 IST
ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਥਾਣਾ ਬਾਲਿਆਂਵਾਲੀ ਦਾ ਘਿਰਾਓ ਕਰਦੇ ਹੋਏ ਮੰਡੀ ਕਲਾਂ ਦੇ ਲੋਕ। -ਫੋਟੋ: ਪੰਜਾਬੀ ਟ੍ਰਿਬਿਊਨ

ਰਮਨਦੀਪ ਸਿੰਘ
ਚਾਉਕੇ, 24 ਸਤੰਬਰ
ਪਿੰਡ ਮੰਡੀ ਕਲਾਂ ਦੇ ਪਿਛਲੇ 15 ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਨਵਦੀਪ ਸਿੰਘ ਬਿਊਟੀ ਦਾ ਥਹੁ-ਪਤਾ ਨਾ ਲੱਗਣ ’ਤੇ ਅੱਜ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਥਾਣਾ ਬਾਲਿਆਵਾਂਲੀ ਦਾ ਘਿਰਾਓ ਕੀਤਾ। ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ 9 ਸਤੰਬਰ ਨੂੰ ਘਰੋਂ ਗਿਆ ਸੀ ਪਰ ਹਾਲੇ ਤੱਕ ਉਹ ਘਰ ਨਹੀਂ ਆਇਆ ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਪਹਿਲਾਂ ਹੀ ਸਾਰੇ ਮਸਲੇ ਬਾਰੇ ਪੁਲੀਸ ਨੂੰ ਦੱਸਿਆ ਹੋਇਆ ਸੀ ਪਰ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਸਾਰੇ ਪਿੰਡ ਵਾਸੀਆਂ ਨੇ ਸ਼ਨਿਚਰਵਾਰ ਨੂੰ ਇਕੱਠ ਕੀਤਾ ਸੀ ਕਿ ਜੇ ਪੁਲੀਸ ਨੇ ਨਵਦੀਪ ਸਿੰਘ ਬਾਰੇ ਪੜਤਾਲ ਨਾ ਕੀਤੀ ਤਾਂ ਉਹ 24 ਸਤੰਬਰ ਨੂੰ ਥਾਣੇ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਨਵਦੀਪ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਜਿਸ ਕਾਰਨ ਉਨ੍ਹਾਂ ਥਾਣਾ ਬਾਲਿਾਂਵਾਲੀ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਨੂੰ ਸ਼ੱਕ ਹੈ ਜੋ ਵਿਅਕਤੀ ਨਵਦੀਪ ਸਿੰਘ ਨਾਲ ਰਿਹਾ ਹੈ ਉਸ ਨੂੰ ਨਵਦੀਪ ਬਾਰੇ ਸਬ ਕੁਝ ਪਤਾ ਹੈ ਪਰ ਪੁਲੀਸ ਉਸ ਕੋਲੋਂ ਪੁੱਛ-ਪੜਤਾਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਆਉਣ ਵਾਲੇ ਦਿਨਾਂ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਫਿਰ ਤੋਂ ਪਿੰਡ ਦਾ ਇਕੱਠ ਕਰਕੇ ਧਰਨੇ ਨੂੰ ਹੋਰ ਵੱਡਾ ਕਰਨਗੇ। ਥਾਣਾ ਬਾਲਿਆਂਵਾਲੀ ਦੇ ਮੁਖੀ ਨੇ ਕਿਹਾ ਕਿ ਲਾਪਤਾ ਹੋਏ ਨੌਜਵਾਨ ਨਵਦੀਪ ਸਿੰਘ ਦੇ ਮੋਬਾਈਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਦੇ ਰਣਜੀਤ ਸਿੰਘ, ਬੀਕੇਯੂ ਡਕੌਂਦਾ ਦੇ ਸੁਰਜੀਤ ਸਿੰਘ ਰੋਮਾਣਾ, ਮੈਂਗਲ ਸਿੰਘ, ਸਰਪੰਚ ਸੁਖਦੇਵ ਸਿੰਘ, ਮਹਿੰਦਰ ਸਿੰਘ ਰੋੜੀ ਵਾਲਾ, ਸਾਬਕਾ ਪ੍ਰਧਾਨ ਜਗਜੀਤ ਸਿੰਘ ਮੋਦੀ ਖਾਨੇਕੇ, ਰਾਜਵਿੰਦਰ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ ਬਾਬਾ ਮੱਘਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।

Advertisement

Advertisement