ਗੁਰਦਾ ਰੈਕੇਟ ਨਾਲ ਜੁੜੇ ਗਰੋਹ ਬਾਰੇ ਪੁਲੀਸ ਨੇ 11 ਹਸਪਤਾਲਾਂ ਤੋਂ ਵੇਰਵੇ ਮੰਗੇ
09:08 AM Jul 28, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਪੁਲੀਸ ਨੇ ਰਾਜਧਾਨੀ ਦੇ 11 ਹਸਪਤਾਲਾਂ ਤੋਂ ਗੁਰਦਾ ਰੈਕਟ ਨਾਲ ਜੁੜੇ ਇੱਕ ਗਰੋਹ ਬਾਰੇ ਵੇਰਵੇ ਮੰਗੇ ਹਨ। ਇਸ ਗਰੋਹ ਦੇ ਹੁਣ ਤੱਕ 15 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜੋ ਬੰਗਲਾਦੇਸ਼ੀਆਂ ਨੂੰ ਦਿੱਲੀ ਦੇ ਨਿੱਜੀ ਹਸਪਤਾਲਾਂ ਵਿੱਚ ਲਿਆ ਕੇ ਗੁਰਦਿਆਂ ਦਾ ਕਾਰੋਬਾਰ ਕਰਦੇ ਸਨ। ਦਿੱਲੀ ਪੁਲੀਸ ਦੇ ਅਧਿਕਾਰੀਆਂ ਮੁਤਾਬਕ ਦੋ ਹਸਪਤਾਲਾਂ ਵਿੱਚ ਗੁਰਦਿਆਂ ਦੇ ਅਪਰੇਸ਼ਨ ਬਹੁਤਾ ਕਰ ਕੇ ਕੀਤੇ ਗਏ ਸਨ। ਇਸ ਗਰੋਹ ਦਾ ਮੁੱਖ ਸਰਗਨਾ ਸੰਦੀਪ ਆਰੀਆ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਨੌਕਰੀ ਕਰਦਾ ਰਿਹਾ ਹੈ। ਇਸ ਗਰੋਹ ਨੇ ਘੱਟੋ ਘੱਟ 35 ਅਪਰੇਸ਼ਨ ਕਰਵਾਏ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਦੋਭਾਸ਼ੀਆਂ ਦੀ ਵਰਤੋਂ ਵੀ ਕੀਤੀ। ਗਰੋਹ ਨੇ ਬੰਗਲਾਦੇਸ਼ ਤੋਂ ਹੀ ਸਬੰਧਤ ਹਸਪਤਾਲਾਂ ਦੇ ਲੈਟਰ ਪੈਡ ਛਪਵਾਏ ਸਨ ਤੇ ਹਸਪਤਾਲਾਂ ਦੇ ਡਾਕਟਰਾਂ ਅਤੇ ਅਮਲੇ ਨੂੰ ਵੀ ਲਾਲਚ ਦੇ ਕੇ ਸ਼ਾਮਲ ਕਰ ਲਿਆ ਸੀ।
Advertisement
Advertisement
Advertisement