For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਚਾਕੂ ਨਾਲ ਲੈਸ 16 ਸਾਲਾ ਲੜਕੇ ਨੂੰ ਗੋਲੀ ਮਾਰੀ

08:03 AM May 06, 2024 IST
ਪੁਲੀਸ ਨੇ ਚਾਕੂ ਨਾਲ ਲੈਸ 16 ਸਾਲਾ ਲੜਕੇ ਨੂੰ ਗੋਲੀ ਮਾਰੀ
Advertisement
ਮੈਲਬਰਨ, 5 ਮਈ
ਆਸਟਰੇਲੀਆ ਦੇ ਪੱਛਮੀ ਤੱਟੀ ਸ਼ਹਿਰ ਪਰਥ ਵਿੱਚ ਚਾਕੂੁ ਨਾਲ ਲੈਸ ਇੱਕ 16 ਸਾਲਾ ਲੜਕੇ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਮਾਰਨ ਮਗਰੋਂ ਪੁਲੀਸ ਨੇ ਲੜਕੇ ਨੂੰ ਗੋਲੀ ਮਾਰ ਦਿੱਤੀ। ਇਹ ਹਾਦਸਾ ਉਪਨਗਰ ਵਿਲੇਟਨ ਵਿੱਚ ਇੱਕ ਹਾਰਡਵੇਅਰ ਸਟੋਰ ਦੀ ਪਾਰਕਿੰਗ ਵਿੱਚ ਸ਼ਨਿਚਰਵਾਰ ਰਾਤ ਵੇਲੇ ਵਾਪਰਿਆ। ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਰੋਜਰ ਕੁੱਕ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੇ ਨੇ ਪਹਿਲਾਂ ਇੱਕ ਵਿਅਕਤੀ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਹ ਪੁਲੀਸ ਅਧਿਕਾਰੀਆਂ ਵੱਲ ਵਧਿਆ। ਹਮਲਾ ਕਰਨ ਤੋਂ ਪਹਿਲਾਂ ਹੀ ਉਹ ਪੁਲੀਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਰੋਜਰ ਕੁੱਕ ਨੇ ਦੱਸਿਆ ਕਿ ਇਹ ਹਮਲਾ ਕੱਟੜਪੰਥੀ ਜਾਪਦਾ ਹੈ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਲੱਗਦਾ ਹੈ ਕਿ ਲੜਕੇ ਨੇ ਆਪਣੇ ਪੱਧਰ ’ਤੇ ਇਕੱਲਿਆਂ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਅਤੇ ਆਸਟਰੇਲਿਆਈ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  -ਏਪੀ
Advertisement
Advertisement
Author Image

sukhwinder singh

View all posts

Advertisement
Advertisement
×