For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਨੌਜਵਾਨ ਨੂੰ ਅਗਵਾਕਾਰਾਂ ਕੋਲੋਂ ਸਹੀ ਸਲਾਮਤ ਛੁਡਵਾਇਆ

08:05 AM Apr 05, 2024 IST
ਪੁਲੀਸ ਨੇ ਨੌਜਵਾਨ ਨੂੰ ਅਗਵਾਕਾਰਾਂ ਕੋਲੋਂ ਸਹੀ ਸਲਾਮਤ ਛੁਡਵਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਅਪਰੈਲ
ਬਠਿੰਡਾ ਪੁਲੀਸ ਨੇ ਅਗਵਾ ਦਾ ਮਾਮਲਾ ਸੁਲਝਾਉਂਦਿਆਂ, 3 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਆਖਿਆ ਕਿ ਇਕ ਲੜਕੇ ਨੂੰ ਲੰਘੀ 1 ਅਪਰੈਲ ਨੂੰ ਅਗਵਾ ਕੀਤਾ ਗਿਆ ਸੀ ਅਤੇ ਅਗਵਾਕਾਰ ਉਸ ਦੇ ਪਰਿਵਾਰ ਕੋਲੋਂ 40 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਸ਼ਿਕਾਇਤ ਮਿਲਣ ’ਤੇ ਪੁਲੀਸ ਹਰਕਤ ਵਿਚ ਆਈ ਅਤੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਚ 2 ਅਪਰੈਲ ਨੂੰ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ। ਮਾਮਲੇ ਦੀ ਪੜਤਾਲ ਲਈ ਪੁਲੀਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਪਛਾਣ ਕਰਕੇ ਮਨਿੰਦਰ ਸਿੰਘ ਵਾਸੀ ਪਿੰਡ ਕੰਦੂ ਖੇੜਾ (ਜ਼ਿਲ੍ਹਾ ਮੁਕਤਸਰ), ਲਵਪ੍ਰੀਤ ਸਿੰਘ ਵਾਸੀ ਪਿੰਡ ਤਰਮਾਲਾ (ਜ਼ਿਲ੍ਹਾ ਮੁਕਤਸਰ) ਅਤੇ ਕਿਰਨਾ ਵਾਸੀ ਕਮਲਾ ਨਹਿਰੂ ਕਲੋਨੀ ਬਠਿੰਡਾ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ। ਪੁਲੀਸ ਟੀਮਾਂ ਨੇ ਪੀੜਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ, ਤਿੰਨਾਂ ਮੁਲਜ਼ਮਾਂ ਕਮਲਾ ਨਹਿਰੂ ਕਲੋਨੀ ਤੋਂ ਕਾਬੂ ਕਰਕੇ ਉਨ੍ਹਾਂ ਕੋਲੋਂ 10 ਲੱਖ ਰੁਪਏ, ਮੋਬਾਈਲ ਫ਼ੋਨ, ਪਿਸਤੌਲ-ਨੁਮਾ ਲਾਈਟਰ ਅਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਗਈ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੇ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਡ ਲੈ ਕੇ, ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਗਵਾ ਕੀਤਾ ਗਿਆ ਲੜਕਾ ਫਾਇਨਾਂਸ ਦਾ ਕੰਮ ਕਰਦਾ ਹੈ ਅਤੇ ਮੁਲਜ਼ਮ ਕਿਰਨਾ ਨੇ ਉਸ ਤੋਂ ਕਰਜ਼ਾ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਿਰਨਾ ਵੱਲੋਂ ਉਸ ਨੂੰ ਆਪਣੇ ਘਰ ਬੁਲਾਇਆ ਗਿਆ, ਜਿੱਥੇ ਸਾਥੀ ਮੁਲਜ਼ਮਾਂ ਦੀ ਮੱਦਦ ਨਾਲ ਅਗਵਾ ਕਰ ਲਿਆ।

Advertisement

Advertisement
Author Image

Advertisement
Advertisement
×