For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਮਹਾਰਾਸ਼ਟਰ ਦੇ ਹੈਕਰ ਨੂੰ ਚੰਡੀਗੜ੍ਹ ਵਿੱਚੋਂ ਛੁਡਵਾਇਆ

06:59 AM Sep 26, 2024 IST
ਪੁਲੀਸ ਨੇ ਮਹਾਰਾਸ਼ਟਰ ਦੇ ਹੈਕਰ ਨੂੰ ਚੰਡੀਗੜ੍ਹ ਵਿੱਚੋਂ ਛੁਡਵਾਇਆ
ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਸਤੰਬਰ
ਚੰਡੀਗੜ੍ਹ ਪੁਲੀਸ ਨੇ ਛੇ ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖੇ ਮਹਾਰਾਸ਼ਟਰ ਦੇ ਹੈਕਰ ਮਨੀਸ਼ ਭੰਗਾਲੇ ਨੂੰ ਚੰਡੀਗੜ੍ਹ ਵਿੱਚੋਂ ਛੁਡਵਾ ਲਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਮਨੀਸ਼ ਭੰਗਾਲੇ ਨੂੰ ਅਗਵਾ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਗੁਰਦਾਸਪੁਰ ਤੇ ਰਵੀ ਸ਼ਰਮਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-36 ਦੀ ਪੁਲੀਸ ਨੇ ਕੀਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ-36 ਵਿੱਚ ਦੋ ਨੌਜਵਾਨ ਮਨੀਸ਼ ਨੂੰ ਕਾਰ ਵਿੱਚ ਲੈ ਕੇ ਜਾ ਰਹੇ ਸੀ। ਇਸੇ ਦੌਰਾਨ ਮਨੀਸ਼ ਨੇ ਪੁਲੀਸ ਨੂੰ ਦੇਖ ਕੇ ‘ਬਚਾਓ-ਬਚਾਓ’ ਦੀਆਂ ਆਵਾਜ਼ਾਂ ਮਾਰਨ ਲੱਗ ਗਿਆ। ਮਨੀਸ਼ ਨੂੰ ਚੀਕਾਂ ਮਾਰਦਿਆਂ ਦੇਖ ਦੋਵਾਂ ਨੇ ਕਾਰ ਭਜਾ ਲਈ, ਪਰ ਪੁਲੀਸ ਨੇ ਸੈਕਟਰ-43 ਬੱਸ ਅੱਡੇ ਦੇ ਪਿਛਲੇ ਪਾਸੇ ਕਾਰ ਰੋਕ ਕੇ ਪੁੱਛ-ਪੜਤਾਲ ਕੀਤੀ ਤਾਂ ਉਸ ਵਿਅਕਤੀ ਨੇ ਆਪਣੀ ਪਛਾਣ ਮਨੀਸ਼ ਭੰਗਾਲੇ ਵਜੋਂ ਦੱਸੀ। ਉਸ ਨੇ ਪੁਲੀਸ ਨੂੰ ਕਿਹਾ ਕਿ ਦੋਵਾਂ ਜਣਿਆਂ ਨੇ ਉਸ ਨੂੰ ਪੰਜ ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮਨੀਸ਼ ਮਹਾਰਾਸ਼ਟਰ ਦਾ ਪ੍ਰਸਿੱਧ ਹੈਕਰ ਹੈ। ਉਸ ਨੇ ਸਾਲ 2016 ਵਿੱਚ ਦਾਊਦ ਇਬਰਾਹਿਮ ਤੇ ਮਹਾਰਾਸ਼ਟਰ ਦੇ ਤਤਕਾਲੀ ਮੰਤਰੀ ਏਕਨਾਥ ਖਡਸੇ ਦੇ ਕਥਿਤ ਤੌਰ ’ਤੇ ਸਬੰਧਾਂ ਦਾ ਖ਼ੁਲਾਸਾ ਕੀਤਾ ਸੀ। ਇਸ ਨੂੰ ਮੁਲਜ਼ਮਾਂ ਨੇ 26 ਅਪਰੈਲ ਨੂੰ ਡੇਟਾ ਕੋਡਿੰਗ ਲਈ ਅੰਮ੍ਰਿਤਸਰ ਬੁਲਾਇਆ ਸੀ। ਇਸ ਤੋਂ ਬਾਅਦ ਉਸ ’ਤੇ ਵੱਡੀ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕਰਨ ਦਾ ਦਬਾਅ ਬਣਾਇਆ। ਉਸ ਵੱਲੋਂ ਇਨਕਾਰ ਕਰਨ ’ਤੇ ਦੋਵਾਂ ਜਣਿਆਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜੋ ਕਿ ਉਸ ਨੂੰ ਥਾਂ-ਥਾਂ ’ਤੇ ਲਿਜਾਂਦੇ ਰਹਿੰਦੇ ਸਨ।

Advertisement

Advertisement
Advertisement
Author Image

Advertisement