ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਾਰਮਿਕ ਸਥਾਨਾਂ ’ਤੇ ਮੁਸਤੈਦ ਰਹੀ ਪੁਲੀਸ

08:38 AM Jun 07, 2024 IST
ਪਟਿਆਲਾ ਦੇ ਇੱਕ ਬਾਜ਼ਾਰ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜੂਨ
ਇੱਥੇ ਸ਼ਿਵ ਸੈਨਿਕਾਂ (ਏਕਨਾਥ ਸ਼ਿੰਦੇ) ਵੱਲੋਂ ਖ਼ਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਜਿਸ ਕਾਰਨ ਸਾਰਾ ਦਿਨ ਪੁਲੀਸ ਚੌਕਸ ਰਹੀ। ਪੁਲੀਸ ਇਕ ਪਾਸੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਮੁਸਤੈਦ ਰਹੀ, ਦੂਜੇ ਪਾਸੇ ਗੁਰਦੁਆਰਾ ਮੋਤੀ ਬਾਗ਼ ਵਾਲੇ ਪਾਸੇ ਵੀ ਪੁਲੀਸ ਨੇ ਨਿਗਰਾਨੀ ਰੱਖੀ। ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਦੂਜੇ ਪਾਸੇ ਸ਼ਿਵ ਸੈਨਾ ਹਿੰਦੁਸਤਾਨ ਨੇ ਪ੍ਰਧਾਨ ਪਵਨ ਗੁਪਤਾ ਦੀ ਪ੍ਰਧਾਨਗੀ ਵਿਚ ਕਾਲੀ ਮਾਤਾ ਮੰਦਰ ਵਿੱਚ 1984 ਦੌਰਾਨ ਮਾਰੇ ਗਏ ਪੁਲੀਸ ਮੁਲਾਜ਼ਮਾਂ, ਫ਼ੌਜ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ ਸਿੱਖ ਭਾਈਚਾਰਾ ਸ਼ਾਂਤ ਨਜ਼ਰ ਆਇਆ। ਸ਼ਿਵ ਸੈਨਾ ਏਕਨਾਥ ਸ਼ਿੰਦੇ ਦੇ ਸੂਬਾ ਪ੍ਰਧਾਨ ਹਰੀਸ਼ ਸਿੰਗਲਾ ਦੇ ਆਰੀਆ ਸਮਾਜ ਵਿਚ ਹੋਏ ਪ੍ਰੋਗਰਾਮ ਵਿਚ ਖ਼ਾਲਿਸਤਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਹਾਲਾਂ ਇਹ ਨਾਅਰੇਬਾਜ਼ੀ ਦਫ਼ਤਰ ਅੰਦਰ ਹੀ ਕੀਤੀ ਗਈ। ਖ਼ੁਫ਼ੀਆ ਤੰਤਰ ਵੱਲੋਂ ਪਟਿਆਲਾ ਪ੍ਰਸ਼ਾਸਨ ਨੂੰ ਚੌਕਸ ਕਰਨ ਤੋਂ ਬਾਅਦ ਪਟਿਆਲਾ ਦੀਆਂ ਚਾਰ ਥਾਵਾਂ ਆਰੀਆ ਸਮਾਜ ਚੌਕ, ਸ੍ਰੀ ਕਾਲੀ ਮਾਤਾ ਮੰਦਰ ਬਾਹਰ, ਗੁਰਦੁਆਰਾ ਮੋਤੀ ਬਾਗ਼ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਬਾਹਰ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਹਰੀਸ਼ ਸਿੰਗਲਾ ਨੇ ਕਿਹਾ ਕਿ ਉਹ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਦੇ ਹਮੇਸ਼ਾ ਖ਼ਿਲਾਫ਼ ਰਹੇ ਹਨ। ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਕੋਈ ਵੀ ਭੜਕਾਊ ਨਾਅਰੇਬਾਜ਼ੀ ਨਹੀਂ ਹੋਈ। ਇਸ ਮੌਕੇ ਉੱਤਰੀ ਭਾਰਤ ਮਹਿਲਾ ਸੈਨਾ ਦੀ ਪ੍ਰਧਾਨ ਸਵਰਾਜ ਘੁੰਮਣ ਭਾਟੀਆ ਆਦਿ ਮੌਜੂਦ ਸਨ।

Advertisement

Advertisement