For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਡੇਢ ਲੱਖ ਲਿਟਰ ਲਾਹਣ ਬਰਾਮਦ

09:53 AM Apr 09, 2024 IST
ਪੁਲੀਸ ਵੱਲੋਂ ਡੇਢ ਲੱਖ ਲਿਟਰ ਲਾਹਣ ਬਰਾਮਦ
ਬਰਾਮਦ ਕੀਤੀ ਲਾਹਣ ਨਾਲ ਖੜ੍ਹੇ ਪੁਲੀਸ ਅਤੇ ਨੀਮ ਫ਼ੌਜੀ ਬਲ ਦੇ ਜਵਾਨ| -ਫੋਟੋ: ਗੁਰਬਖਸ਼ਪੁਰੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 8 ਅਪਰੈਲ
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਮੰਡ ਖੇਤਰ ਅੰਦਰ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਮਰੜ ਅਤੇ ਨਾਜਾਇਜ਼ ਸ਼ਰਾਬ ਕਰਕੇ ਸਵਾਲਾਂ ਵਿੱਚ ਰਹਿੰਦੇ ਪਿੰਡ ਸ਼ਕਰੀ ਵਿੱਚ ਛਾਪੇ ਮਾਰ ਕੇ 1,51,850 ਲਿਟਰ ਲਾਹਨ ਬਰਾਮਦ ਕੀਤੀ। ਇਸ ਸਬੰਧੀ ਪੰਜ ਜਣਿਆਂ ਖਿਲਾਫ਼ ਕੇਸ ਕੀਤੇ ਗਏ ਹਨ| ਐੱਸਐੱਸਪੀ ਅਸ਼ਵਨੀ ਕਪੂਰ, ਐੱਸਐੱਸਪੀ ਅਤੇ ਕਰ ਤੇ ਆਬਕਾਰੀ ਅਧਿਕਾਰੀ ਇੰਦਰਜੀਤ ਸਿੰਘ ਸੇਹਜਰਾ ਨੇ ਦੱਸਿਆ ਕਿ ਮੰਡ ਖੇਤਰ ਦੇ ਪਿੰਡ ਮਰੜ ਤੋਂ 1,41, 400 ਲਿਟਰ ਲਾਹਣ ਬਰਾਮਦ ਕੀਤੇ ਜਾਣ ਸਬੰਧੀ ਮਰੜ ਪਿੰਡ ਦੇ ਵਾਸੀ ਰਾਜਵਿੰਦਰ ਸਿੰਘ, ਰਣਜੀਤ ਸਿੰਘ ਰਾਣਾ ਅਤੇ ਕਿੜੀਆਂ ਪਿੰਡ ਦੇ ਵਾਸੀ ਕੁਲਬੀਰ ਸਿੰਘ ਕਿੜੀਆਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ| ਇਸ ਤੋਂ ਇਲਾਵਾ ਸ਼ਕਰੀ ਤੋਂ 10450 ਲਿਟਰ ਲਾਹਣ ਬਰਾਮਦ ਕੀਤੇ ਜਾਣ ’ਤੇ ਸ਼ਕਰੀ ਪਿੰਡ ਦੇ ਵਾਸੀ ਬਿੱਟੂ ਅਤੇ ਰਾਣੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਸਾਰੇ ਮੁਲਜ਼ਮ ਫ਼ਰਾਰ ਹੋ ਗਏ ਹਨ| ਇਹ ਲਾਹਣ ਤਰਪਾਲਾਂ ਅਤੇ ਪਲਾਸਟਿਕ ਦੀਆਂ ਕੇਨੀਆਂ ਵਿੱਚ ਰੱਖੀ ਗਈ ਸੀ|

Advertisement

Advertisement
Author Image

Advertisement
Advertisement
×