For the best experience, open
https://m.punjabitribuneonline.com
on your mobile browser.
Advertisement

ਪੁਲੀਸ ਅਧਿਕਾਰੀ ਦੀ ਕਾਰ ਭੰਨੀ

07:25 AM Oct 08, 2024 IST
ਪੁਲੀਸ ਅਧਿਕਾਰੀ ਦੀ ਕਾਰ ਭੰਨੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 7 ਅਕਤੂਬਰ
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਵਾਲੇ ਦਿਨ ਸ਼ਨਿਚਰਵਾਰ ਨੂੰ ਸਰਕਾਰੀ ਸਕੂਲ ਚੋਹਲਾ ਸਾਹਿਬ ਵਿੱਚ ਡਿਊਟੀ ਕਰ ਰਹੇ ਏਆਈਐੱਸ ਦੀ ਕਾਰ ਦੀ ਭੰਨਣ ਵਾਲਿਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਦੀ ਸ਼ਨਾਖ਼ਤ ਕੰਵਲਦੇਵ ਸਿੰਘ ਵਾਸੀ ਚੋਹਲਾ ਸਾਹਿਬ, ਸਿਮਰਨਜੀਤ ਸਿੰਘ ਵਾਸੀ ਜੌਹਲ ਢਾਏ ਵਾਲਾ ਅਤੇ ਗੁਰਦਿਆਲ ਸਿੰਘ ਵਾਸੀ ਭੈਲ ਢਾਏ ਵਾਲਾ ਦੇ ਤੌਰ ’ਤੇ ਕੀਤੀ ਗਈ ਹੈ| ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਖਵੰਤ ਸਿੰਘ ਸਕੂਲ ਦੇ ਬਾਹਰ ਖੜ੍ਹੀ ਆਪਣੀ ਕਾਰ ’ਚ ਪਾਣੀ ਪੀਣ ਗਿਆ ਤਾਂ ਮੁਲਜ਼ਮਾਂ ਨੇ ਦਾਤਰ ਨਾਲ ਕਾਰ ਦਾ ਸ਼ੀਸ਼ਾ ਭੰਨ ਦਿੱਤਾ ਤੇ ਹੋਰ ਵੀ ਨੁਕਸਾਨ ਕੀਤਾ| ਮੁਲਜ਼ਮਾਂ ਨੇ ਪੁਲੀਸ ਅਧਿਕਾਰੀ ਨੂੰ ਕਿਹਾ ਕਿ ਉਹ ਇਸ ਕਾਰ ਨੂੰ ਧੁੰਨ ਢਾਏ ਵਾਲਾ ਪਿੰਡ ਦੇ ਸਾਬਕ ਸਰਪੰਚ ਰਛਪਾਲ ਸਿੰਘ ਦੀ ਕਾਰ ਸਮਝ ਬੈਠੇ ਸਨ ਜਿਸ ਕਾਰਨ ਉਨ੍ਹਾਂ ਨੇ ਇਹ ਨੁਕਸਾਨ ਕੀਤਾ ਹੈ|

Advertisement

Advertisement
Advertisement
Author Image

Advertisement