For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਬੰਗਲੌਰ ਕੈਫੇ ਧਮਾਕੇ ਦੀ ਜਾਂਚ ਤੇਜ਼ ਕੀਤੀ, ਮਸ਼ਕੂਕ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਕੈਦ

11:36 AM Mar 02, 2024 IST
ਪੁਲੀਸ ਨੇ ਬੰਗਲੌਰ ਕੈਫੇ ਧਮਾਕੇ ਦੀ ਜਾਂਚ ਤੇਜ਼ ਕੀਤੀ  ਮਸ਼ਕੂਕ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਕੈਦ
Advertisement

ਬੰਗਲੌਰ, 2 ਮਾਰਚ
ਕਰਨਾਟਕ ਪੁਲੀਸ ਨੇ ਇੱਥੇ ਪ੍ਰਸਿੱਧ ਰੈਸਟੋਰੈਂਟ ਵਿੱਚ ਹੋ ਬੰਬ ਧਮਾਕੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਧਮਾਕੇ 'ਚ 10 ਵਿਅਕਤੀ ਜ਼ਖ਼ਮੀ ਹੋਏ ਹਨ। ਬਰੁਕਫੀਲਡ ਇਲਾਕੇ ਵਿੱਚ ਰਾਮੇਸ਼ਵਰਮ ਕੈਫੇ ਅਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਤੋਂ ਮਸ਼ਕੂਕ ਮੁਲਜ਼ਮਾਂ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਹਾਸਲ ਹੋਈਆਂ ਹਨ। ਸ਼ੁੱਕਰਵਾਰ ਦੇਰ ਰਾਤ ਇਸ ਮਾਮਲੇ 'ਚ ਪੁੱਛਪੜਤਾਲ ਲਈ ਇਕ ਵਿਅਕਤੀ ਨੂੰ ਹਿਰਾਸਤ 'ਚ ਲਏ ਜਾਣ ਦੀਆਂ ਖ਼ਬਰਾਂ ਹਨ ਪਰ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਧਮਾਕੇ ਦੇ ਮੱਦੇਨਜ਼ਰ ਮੁੱਖ ਮੰਤਰੀ ਸਿਧਾਰਮਈਆ ਨੇ ਅੱਜ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ। ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੱਤ ਤੋਂ ਅੱਠ ਟੀਮਾਂ ਬਣਾਈਆਂ ਗਈਆਂ ਹਨ। ਪੁਲੀਸ ਅਨੁਸਾਰ ਰੈਸਟੋਰੈਂਟ ਵਿੱਚ ਗਾਹਕ ਹੱਥ ਧੋਣ ਵਾਲੇ ਖੇਤਰ ਦੇ ਕੋਲ ਬੈਗ ਛੱਡ ਗਿਆ, ਜਿਸ ਵਿੱਚ ਟਾਈਮਰ ਨਾਲ ਲੈਸ ਆਈਈਡੀ ਧਮਾਕਾ ਹੋਇਆ। ਸੂਤਰਾਂ ਨੇ ਦੱਸਿਆ ਕਿ ਬੈਗ ਫੜੇ ਮਸ਼ਕੂਕ ਨੇ ਆਪਣੀ ਪਛਾਣ ਛੁਪਾਉਣ ਲਈ ਟੋਪੀ ਅਤੇ ਮਾਸਕ ਪਾਇਆ ਹੋਇਆ ਸੀ।

Advertisement

Advertisement
Author Image

Advertisement
Advertisement
×