For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਸਕੂਲਾਂ ਦੀ ਸੁਰੱਖਿਆ ਵਧਾਈ

09:01 AM May 03, 2024 IST
ਪੁਲੀਸ ਨੇ ਸਕੂਲਾਂ ਦੀ ਸੁਰੱਖਿਆ ਵਧਾਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਵਿਦੇਸ਼ੀ ਸੰਚਾਰ ਸਾਧਨਾਂ ਦੀ ਵਰਤੋਂ ਕਰਦੇ ਹੋਏ ਬੀਤੇ ਦਿਨ ਆਈ ਬੰਬ ਦੀ ਝੂਠੀ ਅਫਵਾਹ ਵਾਲੀ ਈਮੇਲ ਕਾਰਨ ਡਰ ਦੇ ਮਾਹੌਲ ਵਿੱਚ ਦਿੱਲੀ-ਐੱਨਸੀਆਰ ਦੇ ਸਕੂਲ ਖੁੱਲ੍ਹ ਗਏ ਪਰ ਸਕੂਲਾਂ ’ਚ ਆਮ ਦਿਨਾਂ ਦੇ ਮੁਕਾਬਲੇ ਹਾਜ਼ਰੀ ਘੱਟ ਰਹੀ। ਪੁਲੀਸ ਨੇ ਕਿਹਾ ਕਿ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਘੱਟੋ-ਘੱਟ 254 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਮੇਲਾਂ ਮਿਲਣ ਤੋਂ ਇੱਕ ਦਿਨ ਬਾਅਦ ਦਿੱਲੀ-ਐੱਨਸੀਆਰ ਵਿੱਚ ਸਕੂਲ ਸਖ਼ਤ ਸੁਰੱਖਿਆ ਵਿਚਕਾਰ ਵੀਰਵਾਰ ਨੂੰ ਮੁੜ ਖੁੱਲ੍ਹੇ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾਈ ਗਈ ਹੈ। ਦਿੱਲੀ ਪੁਲੀਸ ਮੁਤਾਬਕ ਉਨ੍ਹਾਂ ਨੂੰ ਦਿੱਲੀ ਦੇ ਸਕੂਲਾਂ ਤੋਂ 131 ਤੋਂ ਵੱਧ ਕਾਲਾਂ ਆਈਆਂ, ਜਦੋਂਕਿ ਕੁਝ ਕਾਲਾਂ ਨੋਇਡਾ ਤੋਂ ਵੀ ਆਈਆਂ ਹਨ। ਸਕੂਲਾਂ ਵਿੱਚ ਬੰਬ ਹੋਣ ਬਾਰੇ ਕੁਝ ਵਟਸਐਪ ਗਰੁੱਪਾਂ ਵਿੱਚ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਸੰਦੇਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਟਸਐਪ ਗਰੁੱਪ ’ਤੇ ਆਏ ਉਨ੍ਹਾਂ ਆਡੀਓ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕਰਨ, ਜਿਨ੍ਹਾਂ ਵਿਚ ਦਿੱਲੀ-ਐੱਨਸੀਆਰ ਦੇ ਸਕੂਲਾਂ ਵਿਚ ਬੰਬ ਹੋਣ ਦੇ ਝੂਠੇ ਦਾਅਵੇ ਕੀਤੇ ਗਏ ਹਨ। ਦਿੱਲੀ ਪੁਲੀਸ ਵੱਲੋਂ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਵਟਸਐਪ ਅਤੇ ਹੋਰ ਚੈਟ ਗਰੁੱਪਾਂ ’ਤੇ ਕੁਝ ਆਡੀਓ ਸੰਦੇਸ਼ ਭੇਜੇ ਜਾ ਰਹੇ ਹਨ ਕਿ ਕੁਝ ਸਕੂਲਾਂ ਵਿੱਚ ਸ਼ੱਕੀ ਵਸਤੂਆਂ ਮਿਲੀਆਂ ਹਨ। ਇਹ ਸੁਨੇਹੇ ਝੂਠੇ ਹਨ ਅਤੇ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਦੂਜਿਆਂ ਨੂੰ ਦੱਸੋ ਕਿ ਇਹ ਸੰਦੇਸ਼ ਝੂਠੇ ਹਨ।’’

Advertisement

Advertisement
Author Image

sukhwinder singh

View all posts

Advertisement
Advertisement
×