For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਗੁਮ ਹੋਏ 350 ਮੋਬਾਈਲ ਲੱਭ ਕੇ ਮਾਲਕਾਂ ਨੂੰ ਮੋੜੇ

11:39 AM May 01, 2024 IST
ਪੁਲੀਸ ਨੇ ਗੁਮ ਹੋਏ 350 ਮੋਬਾਈਲ ਲੱਭ ਕੇ ਮਾਲਕਾਂ ਨੂੰ ਮੋੜੇ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਭਾਗੀਰਥ ਸਿੰਘ ਮੀਨਾ। -ਫੋਟੋ: ਭੁੱਲਰ
Advertisement

ਪੱਤਰ ਪ੍ਰੇਰਕ
ਦੋਦਾ, 30 ਅਪਰੈਲ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਭਾਰੀਰਥ ਸਿੰਘ ਮੀਨਾ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਲੋਕਾਂ ਨੂੰ ਕਾਬੂ ਕਰਨ, ਨਸ਼ਿਆਂ ਦਾ ਖਾਤਮਾ ਕਰਨ ਦੇ ਉਪਰਾਲਿਆਂ ਦੇ ਨਾਲ-ਨਾਲ ਲੋਕਾਂ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਸੀਈਆਈਆਰ ਪੋਰਟਲ ਦੀ ਮਦਦ ਨਾਲ ਲੋਕਾਂ ਦੇ ਗੁਮ 350 ਮੋਬਾਈਲ ਫੋਨ ਲੱਭੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਮੋਬਾਈਲ ਗੁਮ ਹੋਣ ਦੀਆਂ 496 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 350 ਮੋਬਾਈਲ ਲੱਭ ਕੇ ਅੱਜ ਮਾਲਕਾਂ ਦੇ ਹਵਾਲੇ ਕੀਤੇ ਹਨ ਅਤੇ ਬਾਕੀ ਰਹਿੰਦੇ 146 ਫੋਨ ਜੋ ਬੰਦ ਪਏ ਹਨ ਅਤੇ ਜਦੋਂ ਵੀ ਚਲਦੇ ਹਨ ਤਾਂ ਟੈਕਨੀਕਲ ਢੰਗ ਨਾਲ ਜਲਦੀ ਲੱਭ ਲਏ ਜਾਣਗੇ। ਪੁਲੀਸ ਕਪਤਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁਮ ਹੁੰਦਾ ਹੈ ਤਾਂ ਉਹ ਮੋਬਾਈਲ ਮਾਰਕਾ, ਆਈਐੱਮਈਆਈ ਨੰਬਰ, ਕੰਪਨੀ ਅਤੇ ਮੋਬਾਈਲ ’ਚ ਚੱਲਦੇ ਨੰਬਰ ਆਦਿ ਦੀ ਸ਼ਿਕਾਇਤ ਨੇੜੇ ਦੇ ਪੁਲੀਸ ਸਾਂਝ ਕੇਂਦਰ ਵਿੱਚ ਕਰਾਉਣ ਅਤੇ ਜੇਕਰ ਕਿਸੇ ਨੂੰ ਮੋਬਾਈਲ ਫੋਨ ਲੱਭਦਾ ਹੈ ਤਾਂ ਉਹ ਉਸ ਨੂੰ ਵਰਤਣ ਦੀ ਥਾਂ ਨੇੜਲੇ ਥਾਣੇ ਜਾਂ ਚੌਕੀ ਵਿਚ ਆਦਿ ਜਮ੍ਹਾਂ ਕਰਵਾਉਣ। ਇਸ ਮੌਕੇ ਕੰਵਲਪ੍ਰੀਤ ਸਿੰਘ ਚਾਹਲ ਐੱਸਪੀ (ਐਚ) ਤੇ ਐਸਆਈ ਰਵਿੰਦਰ ਕੌਰ ਇੰਚਾਰਚ ਆਈ ਟੀ ਸੈਲ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×