For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ

07:11 AM Aug 10, 2024 IST
ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ
ਨਸ਼ਾ ਤਸਕਰ ਦੇ ਘਰ ਦੇ ਬਾਹਰ ਨੋਟਿਸ ਲਗਾਉਂਦੇ ਹੋਏ ਪੁਲੀਸ ਅਧਿਕਾਰੀ। ਫੋਟੋ: ਹਿਮਾਂਸ਼ੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਗਸਤ
ਨਸ਼ਾ ਤਸਕਰਾਂ ਖ਼ਿਲਾਫ਼ ਲੁਧਿਆਣਾ ਪੁਲੀਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪੁਲੀਸ ਨੇ ਸ਼ਹਿਰ ਦੇ ਤਿੰਨ ਤਸਕਰਾਂ ਦੀ 5.34 ਕਰੋੜ ਦੀ ਜਾਇਦਾਦ ਨੂੰ ਫਰੀਜ਼ ਕੀਤਾ ਹੈ। ਪੁਲੀਸ ਦੇ ਉਚ ਅਧਿਕਾਰੀਆਂ ਨੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ’ਤੇ ਨੋਟਿਸ ਲਾ ਕੇ ਉਸ ਨੂੰ ਕੇਸ ਨਾਲ ਜੋੜ ਦਿੱਤਾ ਹੈ। ਪੁਲੀਸ ਨੇ ਕੇਸ ਪ੍ਰਾਪਰਟੀ ਬਣਾਉਣ ਦੀ ਕਾਰਵਾਈ ਦਿੱਲੀ ਤੋਂ ਆਗਿਆ ਮਿਲਣ ਤੋਂ ਬਾਅਦ ਕੀਤੀ ਹੈ।
ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਡੇਹਲੋਂ ਇਲਾਕੇ ’ਚ ਪੁਲੀਸ ਨੇ ਪਿੰਡ ਜੋਧਾਂ ਵਾਸੀ ਹੁਸ਼ਿਆਰ ਸਿੰਘ ਉਰਫ਼ ਸੋਨੀ, ਪਟਿਆਲਾ ਦੇ ਮਸ਼ੀਨਗੰਜ ਵਾਸੀ ਮੁਕੇਸ਼ ਕੁਮਾਰ ਤੇ ਜੋਧਾ ਅਤੇ ਪਿੰਡ ਘੁੰਗਰਾਣਾ ਵਾਸੀ ਜੰਮੂ ਸਿੰਘ ਦੇ ਕਬਜ਼ੇ ’ਚੋਂ ਪੁਲੀਸ ਨੇ ਭੁੱਕੀ ਬਰਾਮਦ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਨਸ਼ਾ ਤਸਕਰੀ ਕਰ ਕਰੋੜਾਂ ਦੀ ਜਾਇਦਾਦ ਬਣਾਈ ਹੈ। ਇਸ ਤੋਂ ਬਾਅਦ ਦਿੱਲੀ ਸਥਿਤ ਵਿਭਾਗ ਤੋਂ ਆਗਿਆ ਲੈਣ ਤੋਂ ਬਾਅਦ ਮੁਲਜ਼ਮਾਂ ਦੀ ਜਾਇਦਾਦ ਨੂੰ ਫਰੀਜ਼ ਕਰ ਕੇ ਕੇਸ ਨਾਲ ਜੋੜ ਦਿੱਤਾ ਗਿਆ। ਮੁਲਜ਼ਮਾਂ ਨੇ ਨਸ਼ਾ ਤਸਕਰੀ ਕਰ ਕੇ 213 ਗਜ਼ ਦਾ ਘਰ ਅਤੇ ਕਮਰਸ਼ੀਅਲ ਸ਼ੋਅਰੂਮ ਬਣਾਇਆ ਹੋਇਆ ਸੀ ਜਿਸ ਦੀ ਕੀਮਤ 4.80 ਕਰੋੜ ਹੈ, ਜਦੋਂ ਕਿ ਸਾਢੇ 18 ਲੱਖ ਰੁਪਏ ਦਾ ਇੱਕ 50 ਗਜ਼ ਦਾ ਮਕਾਨ ਤੇ 35.77 ਲੱਖ ਦਾ ਇੱਕ 112 ਗਜ਼ ਦਾ ਮਕਾਨ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਪ੍ਰਾਪਰਟੀਆਂ ਦੇ ਬਾਹਰ ਨੋਟਿਸ ਲਾ ਦਿੱਤੇ ਹਨ।

Advertisement
Advertisement
Author Image

sukhwinder singh

View all posts

Advertisement
×