ਨਸ਼ਿਆਂ ਖ਼ਿਲਾਫ਼ ਪੁਲੀਸ ਨੇ ਘਰ-ਘਰ ਜਾਂਚ ਕੀਤੀ
08:33 AM Jun 23, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 22 ਜੂਨ
ਅੱਜ ਸਵੇਰੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜ਼ਿਲ੍ਹਾ ਐੱਸਐੱਪੀ ਸੰਗਰੂਰ ਦੀ ਹਦਾਇਤ ’ਤੇ ਉਪ ਪੁਲੀਸ ਕਪਤਾਨ ਦੀਪਕ ਚੰਦ, ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ, ਸਿਟੀ ਪੁਲੀਸ ਦੇ ਮੁਖੀ ਥਾਣੇਦਾਰ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਇਥੋਂ ਦੇ ਬੱਸ ਅੱਡੇ ਦੇ ਪਿਛਲੇ ਪਾਸੇ ਵਾਰਡ ਪੰਦਰਾਂ ਦੇ ਘਰ-ਘਰ ਛਾਪਾ ਮਾਰ ਕੇ ਤਲਾਸ਼ੀ ਲਈ। ਇਸ ਸਲੱਮ ਏਰੀਏ ਵਿੱਚ ਨਸ਼ੇ ਚਿੱਟੇ, ਹੈਰੋਇਨ ਰੱਖਣ, ਡਰੱਗਜ਼, ਨਾਜਾਇਜ਼ ਸ਼ਰਾਬ ਨਸ਼ਿਆਂ ਨੂੰ ਵੇਚਣ ਆਦਿ ਦੀਆਂ ਸ਼ਿਕਾਇਤਾ ਮਿਲਣ ਮਗਰੋਂ ਛਾਪੇ ਮਾਰੇ ਸਨ ਪਰ ਪੁਲੀਸ ਨੂੰ ਕੋਈ ਇਤਰਾਜ਼ ਯੋਗ ਵਸਤੂ ਨਹੀਂ ਮਿਲੀ। ਪੁਲੀਸ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਨਸ਼ੇ, ਚਿੱਟੇ ਹੈਰੋਇਨ ਨਾਜਾਇਜ਼ ਸ਼ਰਾਬ, ਡਰੱਗਜ਼ ਰੱਖਣ ਤੇ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ’ਤੇ ਬਖਸ਼ਿਆ ਨਹੀਂ ਜਾਵੇਗਾ।
Advertisement
Advertisement