ਆਸਟਰੇਲੀਆ ’ਚ ਬਿਸ਼ਪ ਤੇ ਪਾਦਰੀ ’ਤੇ ਹਮਲੇ ਨੂੰ ਅਤਿਵਾਦੀ ਹਮਲਾ ਮੰਨ ਰਹੀ ਹੈ ਪੁਲੀਸ
11:19 AM Apr 16, 2024 IST
ਸਿਡਨੀ, 16 ਅਪਰੈਲ
ਆਸਟਰੇਲੀਅਨ ਪੁਲੀਸ ਨੇ ਦੱਸਿਆ ਕਿ ਸਿਡਨੀ ਦੇ ਗਿਰਜਾਘਰ ਵਿੱਚ ਪ੍ਰਾਰਥਨਾ ਦੌਰਾਨ ਬਿਸ਼ਪ ਅਤੇ ਪਾਦਰੀ ਉੱਤੇ ਚਾਕੂ ਨਾਲ ਕੀਤੇ ਗਏ ਹਮਲੇ ਨੇ ਉੱਥੇ ਮੌਜੂਦ ਲੋਕ ਅਤੇ ਆਨਲਾਈਨ ਪ੍ਰਾਰਥਨਾ ਦੇਖਣ ਵਾਲੇ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤੇ। ਪੁਲੀਸ ਇਸ ਨੂੰ ਅਤਿਵਾਦੀ ਕਾਰਵਾਈ ਮੰਨ ਰਹੀ ਹੈ। 'ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ' ’ਚ ਚਾਕੂ ਨਾਲ ਹਮਲੇ ਦੀ ਘਟਨਾ ਤੋਂ ਬਾਅਦ ਪੁਲੀਸ ਨੇ 16 ਸਾਲਾ ਅੱਲੜ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਵਿੱਚ ਬਿਸ਼ਪ ਇਮੈਨੁਅਲ ਅਤੇ ਪਾਦਰੀ ਜ਼ਖ਼ਮੀ ਹੋ ਗਏ। ਹਾਲਾਂਕਿ ਇਸ ਹਮਲੇ 'ਚ ਜ਼ਖਮੀ ਹੋਏ ਦੋਵਾਂ ਦੇ ਬਚਣ ਦੀ ਉਮੀਦ ਹੈ।
Advertisement
Advertisement