ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਸ਼ੂਆਂ ਲਈ ਚਰਾਂਦ ਬਣਿਆ ਰੋਹਣੋਂ ਖੁਰਦ ਦਾ ਖੇਡ ਮੈਦਾਨ

08:01 AM Jul 26, 2024 IST
ਖੇਡ ਮੈਦਾਨ ਦੀ ਤਰਸਯੋਗ ਹਾਲਤ ਬਾਰੇ ਦੱਸਦੇ ਹੋਏ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ।

ਦੇਵਿੰਦਰ ਸਿੰਘ ਜੱਗੀ
ਪਾਇਲ, 25 ਜੁਲਾਈ
ਇੱਥੋਂ ਨੇੜਲੇ ਪਿੰਡ ਰੋਹਣੋਂ ਖੁਰਦ ਵਿੱਚ ਲੱਖਾਂ ਰੁਪਏ ਨਾਲ ਬਣੇ ਖੇਡ ਮੈਦਾਨ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਸ ਦੇ ਨਿਰਮਾਣ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ। ਇਸ ਸਬੰਧੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਪਿੰਡ ਰੋਹਣੋਂ ਖੁਰਦ ’ਚ ਬਣੇ ਖੇਡ ਮੈਦਾਨ ਬਣੇ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ, ਪਰ ਮੈਦਾਨ ਨੂੰ ਲੱਗਿਆ ਲੋਹੇ ਦਾ ਗੇਟ ਟੁੱਟ ਚੁੱਕਾ ਹੈ, ਸੈਰ ਕਰਨ ਲਈ ਬਣਾਈ ਫੁੱਟਪਾਥ ਵੀ ਖਿੱਲਰ ਚੁੱਕੀ ਹੈ, ਖੇਡ ਮੈਦਾਨ ’ਚ ਪਾਣੀ ਲਾਉਣ ਅਤੇ ਪੀਣ ਵਾਲੇ ਪਾਣੀ ਲਈ ਕੀਤਾ ਬੋਰ ਵੀ ਨੰਗਾ ਹੀ ਪਿਆ ਹੈ ਜਦਕਿ ਕੰਧਾਂ ਵਿੱਚ ਵੀ ਦਰਾੜਾਂ ਪੈ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਖੇਡ ਮੈਦਾਨ ਗੁੱਜਰਾਂ ਦੀਆਂ ਮੱਝਾਂ ਅਤੇ ਭੇਡਾਂ-ਬੱਕਰੀਆਂ ਵਾਲਿਆਂ ਲਈ ਚਰਾਂਦ ਬਣਿਆ ਹੋਇਆ ਹੈ।
ਨੰਬਰਦਾਰ ਸ੍ਰੀ ਬੈਨੀਪਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਖੇਡ ਮੈਦਾਨ ਵਿੱਚ ਹੋਏ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜੇਈ ਸੁਖਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਉਨ੍ਹਾਂ ਵੱਲੋਂ ਜਲਦ ਹੀ ਖੇਡ ਮੈਦਾਨ ਦਾ ਜਾਇਜ਼ਾ ਲਿਆ ਜਾਵੇਗਾ ਤੇ ਜੋ ਵੀ ਖਾਮੀਆਂ ਮਿਲੀਆਂ, ਉਹ ਜਲਦ ਹੀ ਦੂਰ ਕੀਤੀਆਂ ਜਾਣਗੀਆਂ।

Advertisement

Advertisement