For the best experience, open
https://m.punjabitribuneonline.com
on your mobile browser.
Advertisement

ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ 14 ਤਗ਼ਮੇ ਜਿੱਤੇ

08:32 AM Sep 26, 2024 IST
ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ 14 ਤਗ਼ਮੇ ਜਿੱਤੇ
ਜੇਤੂ ਖਿਡਾਰੀਆਂ ਨਾਲ ਕਾਲਜ ਦੇ ਅਧਿਆਪਕ।
Advertisement

ਜੈਤੋ: ਯੂਨੀਵਰਸਿਟੀ ਕਾਲਜ ਜੈਤੋ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 14 ਤਗ਼ਮੇ ਹਾਸਲ ਕਰਕੇ ਆਪਣੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਲਕਸ਼ਮੀ ਬੀਏ ਭਾਗ ਪਹਿਲਾ ਨੇ 100 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਬੀਏ ਭਾਗ ਪਹਿਲਾ ਦੀ ਹੀ ਸ਼ਿਵਾਨੀ ਨੇ 200 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਬੀਏ ਫਾਈਨਲ ਦੀ ਸੰਦੀਪ ਕੌਰ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਲੌਂਗ ਜੰਪ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਕਰਮਨ ਖ਼ਾਨ ਨੇ 400 ਮੀਟਰ ਦੌੜ ਵਿੱਚ ਤੀਜਾ, ਆਕਾਸ਼ਦੀਪ ਸਿੰਘ ਨੇ ਸ਼ਾਰਟ ਪੁੱਟ ਵਿੱਚ ਤੀਜਾ ਸਥਾਨ ਅਤੇ ਬੇਅੰਤ ਸਿੰਘ ਨੇ ਪਾਵਰ ਲਿਫਟਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਕਾਲਜ ਦੇ ਇੰਚਾਰਜ ਪ੍ਰੋਫੈਸਰ ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ ਤੇ ਡਾ. ਨਵਪ੍ਰੀਤ ਸਿੰਘ ਸਮੇਤ ਸਾਰੇ ਸਟਾਫ ਨੇ ਵਿਦਿਆਰਥੀ ਖਿਡਾਰੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement