ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

07:46 AM Jul 31, 2024 IST
ਆਕਸਫੋਰਡ ਸਕੂਲ ਪਾਇਲ ਦੀਆਂ ਜੇਤੂ ਟੀਮਾਂ ਪ੍ਰਬੰਧਕਾਂ ਨਾਲ।

ਪੱਤਰ ਪ੍ਰੇਰਕ
ਪਾਇਲ, 30 ਜੁਲਾਈ
ਰਾੜਾ ਸਾਹਿਬ ਅੰਦਰ ਹੋਈ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਸਕੂਲ ਪਾਇਲ ਦੀਆਂ ਲੜਕੀਆਂ ਨੇ ਤੀਸਰੇ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕੀਆਂ ਦੇ ਸਾਰੇ 3 ਵਰਗਾਂ ਵਿੱਚ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ। ਸਕੂਲ ਦੇ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਆਕਸਫੋਰਡ ਸਕੂਲ ਦੀਆਂ ਟੀਮਾਂ ਨੇ ਇਲਾਕੇ ਦੀਆਂ ਨਾਮਵਰ ਟੀਮਾਂ ਨੂੰ ਚਿੱਤ ਕਰ ਕੇ ਜਿੱਥੇ ਅੰਡਰ 14 ਤੇ 17 ਦੇ ਗੋਲਡ ਮੈਡਲਾਂ ਤੇ ਕਬਜ਼ਾ ਕੀਤਾ ਉੱਥੇ ਅੰਡਰ 19 ਦੇ ਸਿਲਵਰ ਮੈਡਲ ਜਿੱਤ ਕੇ ਆਪਣੀ 3 ਸਾਲਾਂ ਤੋਂ ਚੱਲੀ ਆ ਰਹੀ ਜੇਤੂ ਰਵਾਇਤ ਨੂੰ ਕਾਇਮ ਰੱਖਿਆ।
ਗੋਲਡ ਮੈਡਲ ਜੇਤੂ ਅੰਡਰ 17 ਵਰਗ ਵਿੱਚ ਕੈਪਟਨ ਹੁਸਨਦੀਪ ਕੌਰ, ਸਿਮਰਨ ਕੌਰ, ਕੋਮਲਪ੍ਰੀਤ ਕੌਰ, ਏਂਜਲ, ਗੁਰਲੀਨ ਕੌਰ ਢਿੱਲੋਂ, ਅਰਸ਼ਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਸ਼ਾਮਲ ਸਨ। 14 ਸਾਲਾ ਵਰਗ ’ਚ ਗੋਲਡ ਮੈਡਲ ਜੇਤੂ ਖਿਡਾਰੀਆਂ ਵਿੱਚ ਕੈਪਟਨ ਹਰਨੂਰ ਕੌਰ, ਗੁਰਲੀਨ ਕੌਰ ਪਾਇਲ, ਗੁਰਲੀਨ ਕੌਰ ਰਾਇਪੁਰ, ਜਸਲੀਨ ਕੌਰ, ਜਪਲੀਨ ਕੌਰ, ਅਨਮੋਲ ਕੌਰ, ਸਗੁਨਪ੍ਰੀਤ ਕੌਰ, ਨਵਦੀਪ ਕੌਰ ਤੇ ਪੂਨਮਦੀਪ ਕੌਰ ਸ਼ਾਮਲ ਸਨ।
ਅੰਡਰ 19 ਸਿਲਵਰ ਮੈਡਲ ਜੇਤੂ ਟੀਮ ਵਿੱਚ ਕੈਪਟਨ ਹੁਸਨਪ੍ਰੀਤ ਕੌਰ, ਅਗਮਜੋਤ ਕੌਰ, ਨਵਰੀਤ ਕੌਰ, ਅਨੁਰੀਤ ਕੌਰ, ਮਹਿਕਪ੍ਰੀਤ ਕੌਰ ਅਤੇ ਮਨਸਿਮਰਨ ਕੌਰ ਸ਼ਾਮਲ ਸਨ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਮੈਨੇਜ਼ਰ ਸੁਰਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖਤ ਮਿਹਨਤ, ਮਾਪਿਆ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਰਵਿੰਦਰ ਸਿੰਘ, ਗਗਨਦੀਪ ਸਿੰਘ, ਸੁਮਨਦੀਪ ਕੌਰ ਤੇ ਮਨਜੀਤ ਸਿੰਘ ਨੂੰ ਜਾਂਦਾ ਹੈ।

Advertisement

Advertisement