ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸੋਨ ਤਗ਼ਮੇ ਜਿੱਤੇ

07:45 AM Jul 22, 2024 IST
ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਨੂੰ ਜੇਤੂ ਕਰਾਰ ਦਿੱਤੇ ਜਾਣ ਦੀ ਝਲਕ।

ਪੱਤਰ ਪ੍ਰੇਰਕ
ਭਦੌੜ, 21 ਜੁਲਾਈ
ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਖਿਡਾਰੀਆਂ ਨੇ ਸੀਆਈਐੱਸਸੀਈ ਦੇ ਖੇਤਰੀ ਬਾਕਸਿੰਗ ਮੁਕਾਬਲਿਆਂ ਵਿੱਚੋਂ ਅੱਠ ਸੋਨ ਤਗਮੇ ਅਤੇ ਚਾਰ ਚਾਂਦੀ ਦੇ ਤਗ਼ਮੇ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਐਮਬਰੌਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਚ ਹੋਏ ਮੁਕਾਬਲਿਆਂ ਵਿੱਚ ਸਕੂਲ ਦੇ ਅੰਡਰ-14 ਸਾਲ ਲੜਕੇ ਵਿੱਚ ਗੁਰਮਾਨ ਸਿੰਘ, ਗੁਰਨੂਰ ਸਿੰਘ, ਅਭਿਜੋਤ ਸਿੰਘ ਗਰੇਵਾਲ ਅਤੇ ਅੰਡਰ-14 ਸਾਲਾ ਲੜਕੀਆਂ ਵਿੱਚ ਗੁਨਤਾਸ਼ ਕੌਰ, ਇਸਾਰਵੀਰ ਕੌਰ, ਅੰਡਰ-17 ਸਾਲਾ ਲੜਕੇ ਵਿੱਚ ਇਕਬਾਲ ਸਿੰਘ ਅਤੇ ਅੰਡਰ-19 ਲੜਕੇ ਵਿਚ ਜਸਕਰਨ ਸਿੰਘ ਬਾਠ, ਰੌਬਿਨਪ੍ਰੀਤ ਸਿੰਘ ਨੇ ਸੋਨ ਤਗ਼ਮੇ ਜਿੱਤੇ ਹਨ। ਇਸੇ ਤਰ੍ਹਾਂ ਜਸਨੂਰ ਸਿੰਘ, ਚੰਨਪ੍ਰੀਤ ਕੌਰ, ਪ੍ਰਭਾਤ ਕੌਰ ਅਤੇ ਗੁਰਨਾਇਤ ਕੌਰ ਨੇ ਵੀ ਚਾਂਦੀ ਦੇ ਤਗ਼ਮੇ ਜਿੱਤੇ। ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਗਿੱਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਪ੍ਰਿੰਸੀਪਲ ਪੀਕੇ ਠਾਕੁਰ ਨੇ ਬਾਕਸਿੰਗ ਕੋਚ ਦਵਿੰਦਰ ਸਿੰਘ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਭਵਿੱਖ ਵਿਚ ਇਸੇ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਪ੍ਰੇਰਿਆ।

Advertisement

Advertisement